ਸਟੈਨ ਸਵਾਮੀ ਦੇ ਕੰਪਿਊਟਰ ’ਚ ਪਲਾਂਟ ਕੀਤਾ ਗਿਆ ਸੀ ‘ਡਿਜੀਟਲ ਸਬੂਤ’

ਨਿਊ ਯਾਰਕ:ਅਮਰੀਕਾ ਅਧਾਰਿਤ ਫੋਰੈਂਸਿਕ ਫਰਮ ਨੇ ਦਾਅਵਾ ਕੀਤਾ ਹੈ ਕਿ ਮਨੁੱਖੀ ਹੱਕਾਂ ਬਾਰੇ ਕਾਰਕੁਨ ਰੋਨਾ ਵਿਲਸਨ ਤੇ ਸੁਰੇਂਦਰ ਗੈਡਲਿੰਗ ਨਾਲ ਸਬੰਧਤ ਦੋ ਹੋਰ ਕੇਸਾਂ ਵਾਂਗ ਈਸਾਈ ਪਾਦਰੀ ਸਟੈਨ ਸਵਾਮੀ ਨੂੰ ਭੀਮਾ-ਕੋਰੇਗਾਓਂ ਕੇਸ ਵਿੱਚ ਗ੍ਰਿਫਤਾਰ ਕਰਨ ਲਈ ਵਰਤਿਆ ਡਿਜੀਟਲ ਸਬੂਤ ਉਨ੍ਹਾਂ ਦੇ ਕੰਪਿਊਟਰ ਦੀ ਹਾਰਡ ਡਰਾਈਵ ਵਿੱਚ ‘ਪਲਾਂਟ’ ਕੀਤਾ ਗਿਆ ਸੀ। ਐਲਗਾਰ ਪਰਿਸ਼ਦ ਮਾਓਵਾਦੀ ਲਿੰਕ ਕੇਸ ਵਿੱਚ ਮੁਲਜ਼ਮ ਸਵਾਮੀ (84) ਦੀ ਮੈਡੀਕਲ ਅਧਾਰ ’ਤੇ ਜ਼ਮਾਨਤ ਦੀ ਉਡੀਕ ਕਰਦਿਆਂ ਜੁਲਾਈ 2021 ਵਿੱਚ ਮੌਤ ਹੋ ਗਈ ਸੀ। ‘ਦਿ ਵਾਸ਼ਿੰਗਟਨ ਪੋਸਟ’ ਨੇ ਕੰਪਨੀ ਦੀ ਨਵੀਂ ਰਿਪੋਰਟ ਦੇ ਹਵਾਲੇ ਨਾਲ ਕਿਹਾ ਕਿ ਮੈਸਾਚਿਊਸਟਸ ਅਧਾਰਿਤ ਡਿਜੀਟਲ ਫੋਰੈਂਸਿਕਸ ਫਰਮ ਆਰਸੇਨਲ ਕੰਸਲਟਿੰਗ ਨੇ ਸਵਾਮੀ ਦੇ ਕੰਪਿਊਟਰ ਦੀ ਇਲੈਕਟ੍ਰਾਨਿਕ ਕਾਪੀ ਦੀ ਜਾਂਚ ਮਗਰੋਂ ਇਹ ਸਿੱਟਾ ਕੱਢਿਆ ਕਿ ਹੈਕਰ ਨੇ ਕਾਰਕੁਨ ਦੇ ਕੰਪਿਊਟਰ ’ਚ ਸਬੂਤ ਪਲਾਂਟ ਕੀਤਾ ਸੀ। ਹੋਰਨਾਂ ਮਨੁੱਖੀ ਅਧਿਕਾਰ ਕਾਰਕੁਨਾਂ ਰੋਨਾ ਵਿਲਸਨ ਤੇ ਸੁਰੇਂਦਰ ਗੈਡਲਿੰਗ ਦੇ ਯੰਤਰਾਂ ਵਿੱਚ ਹੀ ਡਿਜੀਟਲ ਸਬੂਤ ਪਲਾਂਟ ਕੀਤੇ ਗਏ ਸਨ।

Add a Comment

Your email address will not be published. Required fields are marked *