ਸੋਨਮ ਕਪੂਰ ਦੇ ਘਰ ਆਇਆ ਨੰਨ੍ਹਾ ਮਹਿਮਾਨ, ਦਿੱਤਾ ਪੁੱਤਰ ਨੂੰ ਜਨਮ
August 21, 2022
![](http://mehakewattan.com/wp-content/uploads/2022/08/2022_8image_16_44_251081127sonamkapoor-ll.jpg)
ਮੁੰਬਈ – ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਗਰਭਵਤੀ ਹੋਣ ਤੋਂ ਬਾਅਦ ਕਾਫੀ ਸੁਰਖ਼ੀਆਂ ’ਚ ਹੈ। ਆਏ ਦਿਨ ਉਹ ਬੇਬੀ ਬੰਪ ਦਿਖਾਉਂਦਿਆਂ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰ ਰਹੀ ਹੈ। ਹੁਣ ਖ਼ਬਰ ਆਈ ਹੈ ਕਿ ਸੋਨਮ ਕਪੂਰ ਦੇ ਘਰ ਨੰਨ੍ਹਾ ਮਹਿਮਾਨ ਆ ਗਿਆ ਹੈ।
ਇਸ ਗੱਲ ਦੀ ਜਾਣਕਾਰੀ ਖ਼ੁਦ ਸੋਨਮ ਕਪੂਰ ਨੇ ਇੰਸਟਾਗ੍ਰਾਮ ’ਤੇ ਪੋਸਟ ਸਾਂਝੀ ਕਰਕੇ ਦਿੱਤੀ ਹੈ। ਪੋਸਟ ’ਚ ਸੋਨਮ ਲਿਖਦੀ ਹੈ, ‘‘ਅੱਜ ਯਾਨੀ 20.08.2022 ਨੂੰ ਅਸੀਂ ਖੁੱਲ੍ਹੇ ਦਿਲ ਨਾਲ ਆਪਣੇ ਖ਼ੂਬਸੂਰਤ ਪੁੱਤਰ ਦਾ ਸੁਆਗਤ ਕਰਦੇ ਹਾਂ। ਡਾਕਟਰਾਂ, ਨਰਸਾਂ, ਦੋਸਤਾਂ ਤੇ ਪਰਿਵਾਰਕ ਮੈਂਬਰਾਂ ਦਾ ਧੰਨਵਾਦ, ਜਿਨ੍ਹਾਂ ਨੇ ਇਸ ਸਫਰ ਦੌਰਾਨ ਸਾਡਾ ਸਾਥ ਦਿੱਤਾ।’’
ਸੋਨਮ ਨੇ ਅੱਗੇ ਲਿਖਿਆ, ‘‘ਇਹ ਅਜੇ ਸਿਰਫ ਸ਼ੁਰੂਆਤ ਹੈ ਪਰ ਅਸੀਂ ਜਾਣਦੇ ਹਾਂ ਕਿ ਸਾਡੀ ਜ਼ਿੰਦਗੀ ਹਮੇਸ਼ਾ ਲਈ ਬਦਲ ਗਈ ਹੈ। ਸੋਨਮ ਤੇ ਆਨੰਦ।’’
![](http://mehakewattan.com/wp-content/uploads/2023/07/ALL-ADDS-2023_page-0001-1638x2048-1.jpg)
ਦੱਸ ਦੇਈਏ ਕਿ ਸੋਨਮ ਦੀ ਇਸ ਪੋਸਟ ’ਤੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ ਹੈ। ਹਰ ਕੋਈ ਇਸ ਖ਼ੁਸ਼ਖ਼ਬਰੀ ਨੂੰ ਸੁਣ ਕੇ ਸੋਨਮ ਦੀ ਇਸ ਪੋਸਟ ’ਤੇ ਕੁਮੈਂਟ ਕਰ ਰਿਹਾ ਹੈ।