ਨੋਰਾ ਫਤੇਹੀ ਨੇ ਜੈਕਲੀਨ ਫਰਨਾਂਡੀਜ਼ ’ਤੇ ਕੀਤਾ ਕੇਸ, ਲਗਾ ਦਿੱਤੇ ਵੱਡੇ ਇਲਜ਼ਾਮ

ਮੁੰਬਈ – ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ’ਚ ਨਵਾਂ ਮੋੜ ਆਇਆ ਹੈ। ਬਾਲੀਵੁੱਡ ਦੀਆਂ ਦੋ ਅਦਾਕਾਰਾਂ ਇਸ ਕੇਸ ਕਾਰਨ ਆਹਮੋ-ਸਾਹਮੇ ਖੜ੍ਹੀਆਂ ਹੋ ਗਈਆਂ ਹਨ। ਨੋਰਾ ਫਤੇਹੀ ਨੇ ਦਿੱਲੀ ਕੋਰਟ ’ਚ ਜੈਕਲੀਨ ਫਰਨਾਂਡੀਜ਼ ਤੇ ਕਈ ਮੀਡੀਆ ਕੰਪਨੀਆਂ ਖ਼ਿਲਾਫ਼ ਮਾਨਹਾਨੀ ਕੇਸ ਕੀਤਾ ਹੈ। ਨੋਰਾ ਫਤੇਹੀ ਦਾ ਦੋਸ਼ ਹੈ ਕਿ ਮਹਾਠੱਗ ਸੁਕੇਸ਼ ਨਾਲ ਜੁੜੇ 200 ਕਰੋੜ ਦੇ ਮਨੀ ਲਾਂਡਰਿੰਗ ਕੇਸ ’ਚ ਉਸ ਦਾ ਨਾਂ ਜ਼ਬਰਦਸਤੀ ਵਰਤਿਆ ਗਿਆ ਹੈ। ਅਦਾਕਾਰਾ ਦਾ ਕਹਿਣਾ ਹੈ ਕਿ ਸੁਕੇਸ਼ ਨਾਲ ਉਸ ਦਾ ਕੋਈ ਸਿੱਧਾ ਸੰਪਰਕ ਨਹੀਂ ਸੀ। ਉਹ ਸੁਕੇਸ਼ ਦੀ ਪਤਨੀ ਲੀਨਾ ਮਾਰੀਆ ਪੌਲ ਰਾਹੀਂ ਸੁਕੇਸ਼ ਨੂੰ ਜਾਣਦੀ ਸੀ।

ਨੋਰਾ ਨੇ ਸੁਕੇਸ਼ ਚੰਦਰਸ਼ੇਖਰ ਤੋਂ ਤੋਹਫ਼ੇ ਲੈਣ ਦੀ ਗੱਲ ਨੂੰ ਨਕਾਰਿਆ ਹੈ। ਨੋਰਾ ਦਾ ਕਹਿਣਾ ਹੈ ਕਿ ਮੀਡੀਆ ਟ੍ਰਾਇਲ ਕਾਰਨ ਉਸ ਦੀ ਸਾਖ ਨੂੰ ਠੇਸ ਪਹੁੰਚੀ ਹੈ। ਮਨੀ ਲਾਂਡਰਿੰਗ ਕੇਸ ’ਚ ਈ. ਡੀ. ਦੇ ਨਿਸ਼ਾਨੇ ’ਤੇ ਜੈਕਲੀਨ ਫਰਨਾਂਡੀਜ਼ ਤੇ ਨੋਰਾ ਫਤੇਹੀ ਦੋਵੇਂ ਹਨ। ਇਸ ਕੇਸ ਦੀ ਜਾਂਚ ਲਈ ਈ. ਡੀ. ਦੋਵਾਂ ਹੀ ਅਦਾਕਾਰਾਂ ਤੋਂ ਕਈ ਵਾਰ ਪੁੱਛਗਿੱਛ ਕਰ ਚੁੱਕੀ ਹੈ।

ਨੋਰਾ ਫਤੇਹੀ ’ਤੇ ਵੀ ਸੁਕੇਸ਼ ਤੋਂ ਮਹਿੰਗੇ ਤੋਹਫ਼ੇ ਲੈਣ ਦਾ ਦੋਸ਼ ਹੈ। ਹਾਲਾਂਕਿ ਨੋਰਾ ਨੇ ਹਰ ਵਾਰ ਪੁੱਛਗਿੱਛ ’ਚ ਇਨ੍ਹਾਂ ਦੋਸ਼ਾਂ ਨੂੰ ਗਲਤ ਦੱਸਿਆ ਹੈ। ਕਿਹਾ ਗਿਆ ਹੈ ਕਿ ਸੁਕੇਸ਼ ਨੇ ਨੋਰਾ ਦੇ ਜੀਜਾ ਬੌਬੀ ਨੂੰ 65 ਲੱਖ ਦੀ ਬੀ. ਐੱਮ. ਡਬਲਯੂ. ਕਾਰ ਤੋਹਫ਼ੇ ’ਚ ਦਿੱਤੀ ਸੀ। ਜਾਂਚ ’ਚ ਸਾਹਮਣੇ ਆਇਆ ਸੀ ਕਿ ਸੁਕੇਸ਼ ਨੇ ਬੀ. ਐੱਮ. ਡਬਲਯੂ. ਕਾਰ ਆਫਰ ਜ਼ਰੂਰ ਕੀਤੀ ਸੀ ਪਰ ਅਦਾਕਾਰਾ ਨੇ ਇਹ ਕਾਰ ਲੈਣ ਤੋਂ ਮਨ੍ਹਾ ਕਰ ਦਿੱਤਾ ਸੀ।

Add a Comment

Your email address will not be published. Required fields are marked *