ਮੌਲਵੀ ਮਿਆਂ ਮਿੱਠੂ ਦੇ ਬ੍ਰਿਟੇਨ ‘ਚ ਦਾਖ਼ਲੇ ‘ਤੇ ਲੱਗੀ ਪਾਬੰਦੀ

ਗੁਰਦਾਸਪਰ : ਪਾਕਿਸਤਾਨ ’ਚ ਗੈਰ ਮੁਸਲਿਮ ਲੜਕੀਆਂ ਦਾ ਜ਼ਬਰਦਸਤੀ ਧਰਮ ਪਰਿਵਰਤਣ ਕਰਵਾ ਕੇ ਉਨ੍ਹਾਂ ਨੂੰ ਅਗਵਾ ਕਰਨ ਵਾਲੇ ਦੋਸ਼ੀਆਂ ਨਾਲ ਹੀ ਨਿਕਾਹ ਕਰਵਾਉਣ ਦੇ ਲਈ ਮਸ਼ਹੂਰ ਸਿੰਧ ਸੂਬੇ ਦੇ ਕਸਬਾ ਘੋਟਕੀ ਵਿਚ ਬਰਚੰਡੀ ਸਰੀਫ ਦਰਗਾਹ ਦੇ ਮੌਲਵੀਂ ਮੀਆਂ ਅਬਦੁੱਲ ਹੱਕ ਉਰਫ ਮੀਆਂ ਮਿੱਠੂ ਨੂੰ ਬ੍ਰਿਟਿਸ਼ ਸਰਕਾਰ ਨੇ ਆਪਣੇ ਦੇਸ਼ ਵਿਚ ਦਾਖ਼ਲ ਹੋਣ ’ਤੇ ਪਾਬੰਦੀ ਲਗਾ ਦਿੱਤੀ ਹੈ।

ਸੂਤਰਾਂ ਅਨੁਸਾਰ ਪਾਕਿਸਤਾਨ ਵਿਚ ਬ੍ਰਿਟਿਸ਼ ਹਾਈ ਕਮਿਸ਼ਨ ਨੇ ਇਕ ਪੱਤਰ ਜਾਰੀ ਕਰਕੇ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਅਸੀਂ ਧਰਮ ਦੀ ਆਜ਼ਾਦੀ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ ਅਤੇ ਵਿਸ਼ਵ ਭਰ ’ਚ ਘੱਟ ਗਿਣਤੀ ਫਿਰਕੇ ਦੇ ਲੋਕਾਂ ਦੀ ਸੁਰੱਖਿਆ ਦੇ ਲਈ ਵਚਲਬੱਧ ਹਾਂ, ਪਰ ਜੋ ਲੋਕ ਘੱਟ ਗਿਣਤੀ ਫਿਰਕੇ ਦੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਦਾ ਹੋਵੇ, ਉਸ ਦਾ ਵਿਰੋਧ ਕਰਨਾ ਬਹੁਤ ਹੀ ਜ਼ਰੂਰੀ ਹੈ। ਪੱਤਰ ਵਿਚ ਲਿਖਿਆ ਹੈ ਕਿ ਸਿੰਧ ਸੂਬੇ ਦੇ ਸ਼ਹਿਰ ਘੋਟਕੀ ਵਿਚ ਬਰਚੁੰਡੀ ਸਰੀਫ ਦਰਗਾਹ ਦਾ ਮੌਲਵੀਂ ਮੀਆਂ ਅਬਦੁੱਲ ਹੱਕ ਉਰਫ ਮੀਆਂ ਮਿੱਠੂ ਦੇ ਅਸੀ ਆਪਣੇ ਦੇਸ਼ ਵਿਚ ਦਾਖ਼ਲ ਹੋਣ ’ਤੇ ਪਾਬੰਧੀ ਲਗਾ ਰਹੇ ਹਾਂ, ਕਿਉਂਕਿ ਉਹ ਗੈਰ ਮੁਸਲਿਮ ਅਤੇ ਨਾਬਾਲਿਗ ਲੜਕੀਆਂ ਨੂੰ ਅਗਵਾ ਕਰਵਾਉਣ ਅਤੇ ਉਨ੍ਹਾਂ ਦਾ ਜ਼ਬਰਦਸਤੀ ਧਰਮ ਪਰਿਵਰਤਣ ਕਰਵਾ ਕੇ ਅਗਵਾ ਕਰਨ ਵਾਲਿਆਂ ਨਾਲ ਹੀ ਇਨ੍ਹਾਂ ਗੈਰ ਮੁਸਲਿਮ ਨਾਬਾਲਿਗ ਲੜਕੀਆਂ ਨਾਲ ਜ਼ਬਰਦਸਤੀ ਨਿਕਾਹ ਕਰਵਾਉਣ ਦੇ ਲਈ ਬਦਨਾਮ ਹੈ। ਇਸ ਪੱਤਰ ਵਿਚ ਕੁਝ ਹੋਰ ਪਾਕਿਸਤਾਨੀ ਲੋਕਾਂ ਦੇ ਵੀ ਨਾਮ ਵੀ ਹਨ, ਪਰ ਸਭ ਤੋਂ ਬਦਨਾਮ ਮਿਆਂ ਮਿੱਠੂ ਹੈ। ਸੂਤਰਾਂ ਅਨੁਸਾਰ ਲਿਖੇ ਪੱਤਰ ’ਚ ਦੋਸ਼ੀ ਮਿਆਂ ਮਿੱਠੂ ਹੁਣ ਬ੍ਰਿਟਿਸ਼ ਨਾਗਰਿਕਾਂ ਨਾਲ ਕਿਸੇ ਤਰ੍ਹਾਂ ਦਾ ਕਾਰੋਬਾਰ ਕਰਨ ਜਾਂ ਆਰਿਥਕ ਗਤੀਵਿਧੀਆਂ ਕਰਨ ਦੇ ਲਈ ਸਮਰੱਥ ਨਹੀਂ ਹੋਵੇਗਾ ਅਤੇ ਨਾ ਹੀ ਉਹ ਯੂ. ਕੇ. ’ਚ ਦਾਖ਼ਲ ਹੋ ਸਕੇਗਾ।

ਜ਼ਿਕਰਯੋਗ ਹੈ ਕਿ ਮਿਆਂ ਮਿੱਠੂ ਉਦੋਂ ਸੁਰਖੀਆਂ ’ਚ ਆਇਆ ਸੀ, ਜਦ ਉਸ ਨੇ ਸਥਾਨਕ ਮੁਸਲਿਮ ਨਵੀਦ ਸ਼ਾਹ ਨਾਲ ਨਿਕਾਹ ਤੋਂ ਪਹਿਲਾ ਫਰਵਰੀ 2012 ਵਿਚ ਇਕ ਹਿੰਦੂ ਲੜਕੀ ਰਿੰਕਲ ਕੁਮਾਰੀ ਜਿਸ ਦਾ ਧਰਮ ਪਰਿਵਰਤਣ ਦੇ ਬਾਅਦ ਨਾਮ ਫਰਿਆਲ ਰੱਖਿਆ ਸੀ, ਦੇ ਜ਼ਬਰਦਸਤੀ ਧਰਮ ਪਰਿਵਰਤਣ ’ਚ ਸ਼ਾਮਲ ਸੀ। ਉਸ ਦੇ ਬਾਅਦ ਦੋਸ਼ੀ ਮਿਆਂ ਮਿੱਠੂ ਜਿਸ ਦੇ ਪਾਕਿਸਤਾਨ ਦੇ ਸਾਬਕਾ ਆਰਮੀ ਚੀਫ ਕਮਰ ਜਾਵੇਦ ਬਾਜਵਾ ਨਾਲ ਸਿੱਧੇ ਸਬੰਧ ਹਨ, ਉਹ ਗੈਰ ਮੁਸਲਿਮ ਲੋਕਾਂ ਨੂੰ ਈਸ਼ ਨਿੰਦਾ ਕਾਨੂੰਨ ਵਿਚ ਗਿ੍ਫਤਾਰ ਕਰਵਾਉਣ ਸਮੇਤ 100 ਤੋਂ ਜ਼ਿਆਦਾ ਹਿੰਦੂ ਲੜਕੀਆਂ ਦੇ ਅਗਵਾ ਅਤੇ ਜ਼ਬਰਦਸਤੀ ਧਰਮ ਪਰਿਵਰਤਣ ਦੇ ਲਈ ਦੋਸ਼ੀ ਹੈ। ਬ੍ਰਿਟਿਸ਼ ਕਮਿਸ਼ਨ ਦੇ ਇਸ ਪੱਤਰ ਦੇ ਜਾਰੀ ਕਰਨ ਤੇ ਪਾਕਿਸਤਾਨ ਨੇ ਆਪਣੀ ਨਰਾਜ਼ਗੀ ਇਹ ਕਹਿ ਕੇ ਪ੍ਰਗਟ ਕੀਤੀ ਹੈ ਕਿ ਬ੍ਰਿਟਿਸ਼ ਸਰਕਾਰ ਨੇ ਭਾਰਤ ਸਰਕਾਰ ਦੇ ਦਬਾਅ ’ਚ ਆ ਕੇ ਪਾਕਿਸਤਾਨ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਕੀਤੀ ਹੈ।

Add a Comment

Your email address will not be published. Required fields are marked *