4 ਸਾਲਾ ਬੱਚੀ ਨਿਗਲ ਗਈ 61 ਮੈਗੀਨੇਟਿਕ ਮਣਕੇ

ਪੇਈਚਿੰਗ – ਚੀਨ ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਡਾਕਟਰਾਂ ਨੇ ਇਕ 4 ਸਾਲਾ ਬੱਚੀ ਦੇ ਢਿੱਡ ’ਚੋਂ 61 ਮੈਗਨੈਟਿਕ ਬੀਡਸ (ਮਣਕੇ) ਕੱਢੇ ਹਨ। 3 ਘੰਟੇ ਤੱਕ ਚੱਲੀ ਸਰਜਰੀ ਤੋਂ ਬਾਅਦ ਡਾਕਟਰਾਂ ਨੇ ਕਿਹਾ ਕਿ ਬੱਚੀ ਦੀਆਂ ਅੰਤੜੀਆਂ ਵਿਚ ਇਕ ਦਰਜਨ ਤੋਂ ਜ਼ਿਆਦਾ ਛੇਕ ਹੋ ਗਏ ਸਨ। ਜੇਕਰ ਸਰਜਰੀ ਵਿਚ ਦੇਰ ਹੁੰਦੀ ਹੈ ਤਾਂ ਇਸ ਬੱਚੀ ਦੀ ਜਾਨ ਵੀ ਜਾ ਸਕਦੀ ਸੀ। ਫਿਲਹਾਲ ਹੁਣ ਉਹ ਖ਼ਤਰੇ ਤੋਂ ਬਾਹਰ ਹੈ। ਦੱਸ ਦਈਏ ਕਿ ਬੀਡਸ ਸੋਇਆਬੀਨ ਦੇ ਆਕਾਰ ਦੇ ਮੈਗਨੈੱਟ ਵਾਲੇ ਖਿਡੌਣੇ ਹੁੰਦੇ ਹਨ।

ਬੱਚੀ ਨੂੰ ਪਿਛਲੇ ਇਕ ਮਹੀਨੇ ਤੋਂ ਵਾਰ-ਵਾਰ ਢਿੱਡ ਵਿਚ ਦਰਦ ਹੋ ਰਿਹਾ ਸੀ। ਚੁੰਬਕੀ ਬੀਡਸ ਦੀ ਗਿਣਤੀ ਅਤੇ ਘਣਤਾ ਇੰਨੀ ਸੀ ਕਿ ਉਨ੍ਹਾਂ ਨੂੰ ਹਟਾਉਣ ਲਈ ਬੱਚੀ ਨੂੰ ਤਿੰਨ ਘੰਟੇ ਦੀ ਸਰਜਰੀ ’ਚੋਂ ਲੰਘਣਾ ਪਿਆ। ਛੋਟੀ ਚੁੰਬਕੀ ਗੇਂਦਾਂ, ਜਿਨ੍ਹਾਂ ਬਾਰੇ ਡਾਕਟਰਾਂ ਨੂੰ ਸ਼ੱਕ ਹੈ ਕਿ ਉਸਨੇ ਵੱਖ-ਵੱਖ ਮੌਕਿਆਂ ’ਤੇ ਨਿਗਲ ਲਈ ਹੋਵੇਗੀ।

Add a Comment

Your email address will not be published. Required fields are marked *