ਸੇਬੀ ਨੇ ਬਦਲ ਨਿਵੇਸ਼ ਫੰਡਾਂ ਲਈ ਜਾਰੀ ਕੀਤੇ ਨਵੇਂ ਨਿਰਦੇਸ਼

ਨਵੀਂ ਦਿੱਲੀ – ਮਾਰਕੀਟ ਰੈਗੂਲੇਟਰ ਸੇਬੀ ਨੇ ਵਿਦੇਸ਼ੀ ਨਿਵੇਸ਼ਕਾਂ ਤੋਂ ਪੂੰਜੀ ਜੁਟਾਉਣ ਦੇ ਸੰਦਰਭ ’ਚ ਬਦਲ ਨਿਵੇਸ਼ ਫੰਡਾਂ (ਏ. ਆਈ. ਐੱਫ.) ਲਈ ਇਕ ਰੈਗੂਲੇਟਰੀ ਡਰਾਫਟ ਜਾਰੀ ਕੀਤਾ। ਭਾਰਤੀ ਸਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਨੇ ਆਪਣੇ ਇਕ ਸਰਕੂਲਰ ’ਚ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਇਸ ਨੂੰ ਤਰੁੰਤ ਪ੍ਰਭਾਵ ਨਾਲ ਲਾਗੂ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ ਏ. ਆਈ. ਐੱਫ. ਭਾਰਤੀ, ਵਿਦੇਸ਼ੀ ਜਾਂ ਐੱਨ. ਆਰ. ਆਈ. ਤੋਂ ਯੂਨਿਟ ਜਾਰੀ ਕਰ ਕੇ ਫੰਡ ਜੁਟਾ ਸਕਦੇ ਹਨ। ਸੇਬੀ ਨੇ ਕਿਹਾ ਕਿ ਏ. ਆਈ. ਐੱਫ. ਦੇ ਪ੍ਰਬੰਧਕ ਨੂੰ ਨਿਵੇਸ਼ਕਾਂ ਨੂੰ ਮਨਜ਼ੂਰੀ ਦਿੰਦੇ ਸਮੇਂ ਇਹ ਯਕੀਨੀ ਕਰਨਾ ਹੋਵੇਗਾ ਕਿ ਉਹ ਵਿਦੇਸ਼ੀ ਨਿਵੇਸ਼ਕ ਉਸ ਦੇਸ਼ ਦਾ ਨਿਵਾਸੀ ਹੈ, ਜਿਸ ਨੇ ਸਕਿਓਰਿਟੀ ਬਾਜ਼ਾਰ ਸੇਬੀ ਨਾਲ ਦੋਪੱਖੀ ਸਮਝੌਤਾ ਜਾਂ ਕੌਮਾਂਤਰੀ ਸਕਿਓਰਿਟੀ ਕਮਿਸ਼ਨ ਸੰਗਠਨ (ਆਈ. ਓ. ਐੱਸ. ਸੀ. ਓ.) ਨਾਲ ਬਹੁਪੱਖੀ ਸਮਝੌਤਾ ਕੀਤਾ ਹੋਇਆ ਹੋਵੇ। ਇਸ ਦੇ ਨਾਲ ਹੀ ਸੇਬੀ ਨੇ ਕਿਹਾ ਕਿ ਏ. ਆਈ. ਐੱਫ. ਇਸ ਸ਼ਰਤ ਨੂੰ ਪੂਰਾ ਨਾ ਕਰਨ ਵਾਲੇ ਨਿਵੇਸ਼ਕ ਦੇ ਸਰਕਾਰ ਜਾਂ ਸਰਕਾਰ ਨਾਲ ਸਬੰਧਤ ਹੋਣ ’ਤੇ ਉਸ ਤੋਂ ਵਚਨਬੱਧਤਾ ਲੈ ਸਕਦਾ ਹੈ। ਭਾਰਤ ਸਰਕਾਰ ਇਸ ਦੀ ਪੁਸ਼ਟੀ ਕਰ ਸਕਦੀ ਹੈ ਕਿ ਉਹ ਨਿਵੇਸ਼ਕ ਦੇਸ਼ ਦੇ ਵਾਸੀ ਹਨ।

Add a Comment

Your email address will not be published. Required fields are marked *