ਜਲੰਧਰ ’ਚ ਫਰੈਸ਼ ਬਾਈਟ ਵਾਲੇ ਪਿੱਜ਼ਾ ਕੱਪਲ ਦਾ ਪੈ ਗਿਆ ਰੌਲਾ, ਲੋਕਾਂ ਨੇ ਘੇਰੀ ਦੁਕਾਨ

ਜਲੰਧਰ – ਜਲੰਧਰ ਦੀ ਨਕੋਦਰ ਰੋਡ ’ਤੇ ਸਥਿਤ ਫਰੈਸ਼ ਬਾਈਟ ਦੇ ਮਸ਼ਹੂਰ ਪਿੱਜ਼ਾ ਕੱਪਲ ਦੇ ਨਾਲ ਮੁਹੱਲਾ ਵਾਸੀਆਂ ਵੱਲੋਂ ਜੰਮ ਕੇ ਹੰਗਾਮਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਹੰਗਾਮਾ ਕਰਨ ਦਾ ਕਾਰਨ ਮੁਹੱਲਾ ਵਾਸੀਆਂ ਨੂੰ ਆ ਰਹੀ ਟ੍ਰੈਫਿਕ ਜਾਮ ਦੀ ਪਰੇਸ਼ਾਨੀ ਸੀ। ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਨਾਲ ਇਥੇ ਲੋਕ ਖਾਣ-ਪੀਣ ਲਈ ਗਾਹਕ ਆ ਕੇ ਖੜ੍ਹੇ ਰਹਿੰਦੇ ਹਨ ਅਤੇ ਆਪਣੀ ਬਾਈਕ ਨੂੰ ਵੀ ਰਸਤੇ ’ਚ ਹੀ ਲਗਾ ਦਿੰਦੇ ਹਨ।

PunjabKesari

ਇਸ ਵਜ੍ਹਾ ਨਾਲ ਇਥੇ ਜਾਮ ਲੱਗ ਜਾਂਦਾ ਹੈ ਅਤੇ ਲੋਕਾਂ ਨੂੰ ਇਥੋਂ ਨਿਕਲਣ ਦਾ ਰਸਤਾ ਤੱਕ ਨਹੀਂ ਮਿਲਦਾ। ਉਥੇ ਹੀ ਮੌਕੇ ’ਤੇ ਪਹੁੰਚੀ ਪੁਲਸ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਕੋਈ ਵੀ ਸ਼ਿਕਾਇਤ ਉਨ੍ਹਾਂ ਦੇ ਕੋਲ ਨਹੀਂ ਆਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਕ ਫੋਨ ਕਾਲ ਜ਼ਰੂਰੀ ਆਈ ਸੀ, ਜਿਸ ’ਚ ਇਹ ਕਿਹਾ ਗਿਆ ਕਿ ਇਥੇ ਕੋਈ ਹੰਗਾਮਾ ਹੋ ਰਿਹਾ ਹੈ। ਜਿਸ ਤੋਂ ਬਾਅਦ ਉਹ ਮੌਕੇ ’ਤੇ ਇਥੇ ਪਹੁੰਚੇ।

ਉਥੇ ਹੀ ਦੂਜੇ ਪਾਸੇ ਜਦੋਂ ਕੂਲਰ ਪਿੱਜ਼ਾ ਰੇਹੜੀ ਲਗਾਉਣ ਵਾਲੇ ਨੌਜਵਾਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਪਣੀ ਸਫ਼ਾਈ ’ਚ ਬੋਲਦੇ ਹੋਏ ਕਹਿਾ ਕਿ ਸਾਡੇ ਵੱਲੋਂ ਕੋਈ ਵੀ ਟ੍ਰੈਫਿਕ ਜਾਮ ਨਹੀਂ ਕੀਤਾ ਜਾਂਦਾ। ਉਥੇ ਹੀ ਉਨ੍ਹਾਂ ਵੱਲੋਂ ਮੁਹੱਲਾ ਵਾਸੀਆਂ ’ਤੇ ਗਾਲ੍ਹਾਂ ਕੱਢਣ ਦੇ ਦੋਸ਼ ਵੀ ਲਗਾਏ ਗਏ। ਇਸ ਦੇ ਨਾਲ ਹੀ ਇਕ ਵਿਅਕਤੀ ’ਤੇ ਧਮਕੀ ਦੇਣ ਦੇ ਵੀ ਦੋਸ਼ ਲਗਾਏ ਗਏ ਹਨ। 

Add a Comment

Your email address will not be published. Required fields are marked *