ਭਾਰਤ ਨੇ ਰੋਕਿਆ Vivo ਦੇ 27,000 ਮੋਬਾਈਲ ਫੋਨਾਂ ਦਾ ਨਿਰਯਾਤ

ਨਵੀਂ ਦਿੱਲੀ – ਭਾਰਤੀ ਅਧਿਕਾਰੀਆਂ ਨੇ ਚੀਨੀ ਸਮਾਰਟਫੋਨ ਕੰਪਨੀ ਵੀਵੋ ਦੀ ਭਾਰਤ ਤੋਂ ਗੁਆਂਢੀ ਦੇਸ਼ਾਂ ਨੂੰ ਬਰਾਮਦ ਕਰਨ ਦੀ ਯੋਜਨਾ ਨੂੰ ਵੱਡਾ ਝਟਕਾ ਦਿੱਤਾ ਹੈ। ਭਾਰਤ ਨੇ ਲਗਭਗ 27,000 ਵੀਵੋ ਸਮਾਰਟਫੋਨ ਦੇ ਨਿਰਯਾਤ ਨੂੰ ਇੱਕ ਹਫ਼ਤੇ ਤੋਂ ਵੱਧ ਸਮੇਂ ਲਈ ਰੋਕ ਦਿੱਤਾ ਹੈ। ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਲੋਕਾਂ ਦੇ ਅਨੁਸਾਰ ਵਿੱਤ ਮੰਤਰਾਲੇ ਦੇ ਅਧੀਨ ਭਾਰਤ ਦੀ ਰੈਵੇਨਿਊ ਇੰਟੈਲੀਜੈਂਸ ਯੂਨਿਟ ਨਵੀਂ ਦਿੱਲੀ ਹਵਾਈ ਅੱਡੇ ‘ਤੇ ਵੀਵੋ ਕਮਿਊਨੀਕੇਸ਼ਨ ਟੈਕਨਾਲੋਜੀ ਕੰਪਨੀ ਦੁਆਰਾ ਬਣਾਏ ਗਏ ਸਮਾਰਟਫੋਨ ਨੂੰ ਰੋਕ ਰਹੀ ਹੈ।

ਕੰਪਨੀ ‘ਤੇ ਲੱਗਾ ਇਹ ਦੋਸ਼

ਕੰਪਨੀ ‘ਤੇ ਆਪਣੇ ਡਿਵਾਈਸ ਦੇ ਮਾਡਲਾਂ ਅਤੇ ਉਨ੍ਹਾਂ ਦੀ ਕੀਮਤ ਬਾਰੇ ਗਲਤ ਜਾਣਕਾਰੀ ਦੇਣ ਦਾ ਦੋਸ਼ ਹੈ। ਇਹ ਸਮਾਰਟਫੋਨਜ਼, ਇਕ ਸੂਤਰ ਮੁਤਾਬਕ ਇਨ੍ਹਾਂ ਸਮਾਰਟਫੋਨਜ਼ ਦੀ ਕੀਮਤ ਕਰੀਬ 1.5 ਕਰੋੜ ਡਾਲਰ ਹੈ। ਇਸ ਸਬੰਧ ‘ਚ ਭੇਜੀ ਗਈ ਈਮੇਲ ‘ਤੇ ਵਿੱਤ ਮੰਤਰਾਲੇ ਅਤੇ ਵੀਵੋ ਇੰਡੀਆ ਤੋਂ ਅਜੇ ਤੱਕ ਕੋਈ ਜਵਾਬ ਨਹੀਂ ਆਇਆ ਹੈ।

ਚੀਨੀ ਕੰਪਨੀ ਵੀਵੋ ਭਾਰਤ ਸਰਕਾਰ ਨੂੰ ਧੋਖਾ ਦੇ ਰਹੀ ਸੀ, ਟੈਕਸ ਚੋਰੀ ਲਈ ਹਰ ਸਾਲ ਚੀਨ ਨੂੰ 62,476 ਕਰੋੜ ਰੁਪਏ ਦੇ ਰੈਮਿਟੈਂਸ ਭੇਜਦੀ ਸੀ।ਬਲੂਮਬਰਗ ਦੀ ਰਿਪੋਰਟ ਅਨੁਸਾਰ, ਇੱਕ ਉਦਯੋਗ ਲਾਬੀ ਸਮੂਹ ਨੇ ਸਰਕਾਰੀ ਏਜੰਸੀ ਦੀ ਕਾਰਵਾਈ ਨੂੰ “ਇਕਤਰਫਾ ਅਤੇ ਬੇਤੁਕਾ” ਕਿਹਾ ਹੈ। ਇੰਡੀਆ ਸੈਲੂਲਰ ਐਂਡ ਇਲੈਕਟ੍ਰੋਨਿਕਸ ਐਸੋਸੀਏਸ਼ਨ ਦੇ ਚੇਅਰਮੈਨ ਪੰਕਜ ਮੋਹਿੰਦਰੂ ਨੇ 2 ਦਸੰਬਰ ਨੂੰ ਭਾਰਤ ਦੇ ਤਕਨੀਕੀ ਮੰਤਰਾਲੇ ਦੇ ਚੋਟੀ ਦੇ ਨੌਕਰਸ਼ਾਹਾਂ ਨੂੰ ਇੱਕ ਪੱਤਰ ਵਿੱਚ ਲਿਖਿਆ, “ਅਸੀਂ ਇਸ ਨਿੰਦਣਯੋਗ ਅਭਿਆਸ ਨੂੰ ਰੋਕਣ ਲਈ ਤੁਹਾਡੇ ਤੁਰੰਤ ਦਖਲ ਦੀ ਮੰਗ ਕਰਦੇ ਹਾਂ। ਉਨ੍ਹਾਂ ਕਿਹਾ, ਅਜਿਹੀ ਅਨੁਚਿਤ ਕਾਰਵਾਈ ਭਾਰਤ ਵਿੱਚ ਇਲੈਕਟ੍ਰਾਨਿਕਸ ਨਿਰਮਾਣ ਅਤੇ ਨਿਰਯਾਤ ਨੂੰ ਨਿਰਾਸ਼ ਕਰੇਗੀ। 

2020 ‘ਚ ਹਿਮਾਲਿਆ ਦੀਆਂ ਸਰਹੱਦਾਂ ‘ਤੇ ਭਾਰਤੀ ਅਤੇ ਚੀਨੀ ਫੌਜਾਂ ਵਿਚਾਲੇ ਝੜਪ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਸਿਆਸੀ ਮਤਭੇਦ ਕਾਫੀ ਵਧ ਗਏ ਸਨ। ਨਵੀਂ ਦਿੱਲੀ ਨੇ SAIC ਮੋਟਰ ਕਾਰਪੋਰੇਸ਼ਨ ਲਿਮਟਿਡ ਦੀ MG ਮੋਟਰ ਇੰਡੀਆ ਅਤੇ Xiaomi ਕਾਰਪੋਰੇਸ਼ਨ ਅਤੇ ZTE ਕਾਰਪੋਰੇਸ਼ਨ ਦੀਆਂ ਸਥਾਨਕ ਇਕਾਈਆਂ ‘ਤੇ ਵੀ ਸਖ਼ਤ ਕਾਰਵਾਈ ਕੀਤੀ।

ਹਵਾਈ ਅੱਡੇ ‘ਤੇ ਵੀਵੋ ਦੇ ਸ਼ਿਪਮੈਂਟ ਨੂੰ ਰੋਕਣ ਨਾਲ ਹੋਰ ਚੀਨੀ ਸਮਾਰਟਫੋਨ ਕੰਪਨੀਆਂ ਨੂੰ ਭਾਰਤ ਵਿਚ ਦਾਖਲ ਹੋਣ ਤੋਂ ਨਿਰਾਸ਼ ਕਰਨ ਦੀ ਸੰਭਾਵਨਾ ਹੈ। ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਰਾਸ਼ਟਰਵਾਦੀ ਸਰਕਾਰ ਉਨ੍ਹਾਂ ਨੂੰ ਬਰਾਮਦ ਵਧਾਉਣ ਅਤੇ ਸਥਾਨਕ ਸਪਲਾਈ ਚੇਨ ਵਿਕਸਤ ਕਰਨ ਲਈ ਜ਼ੋਰ ਦੇ ਰਹੀ ਹੈ।

Add a Comment

Your email address will not be published. Required fields are marked *