ਵਿਆਹ ਦੀ 9ਵੀਂ ਵਰ੍ਹੇਗੰਢ ’ਤੇ ਰੋਮਾਂਟਿਕ ਹੋਏ ਸਰਗੁਣ ਮਹਿਤਾ ਤੇ ਰਵੀ ਦੁਬੇ

ਚੰਡੀਗੜ੍ਹ – ਪੰਜਾਬੀ ਫ਼ਿਲਮਾਂ ’ਚ ਸਰਗੁਣ ਮਹਿਤਾ ਦੇ ਨਾਂ ਦਾ ਸਿੱਕਾ ਚੱਲਦਾ ਹੈ। ਸਰਗੁਣ ਮਹਿਤਾ ਨੇ ਹੁਣ ਤਕ ਪੰਜਾਬੀ ਸਿਨੇਮਾ ਨੂੰ ਅਣਗਿਣਤ ਹਿੱਟ ਫ਼ਿਲਮਾਂ ਦਿੱਤੀਆਂ ਹਨ। ਟੀ. ਵੀ. ਅਦਾਕਾਰਾ ਤੋਂ ਪਾਲੀਵੁੱਡ ’ਚ ਕਦਮ ਰੱਖਣ ਵਾਲੀ ਸਰਗੁਣ ਨੇ ਕਾਫੀ ਲੰਮਾ ਸਮਾਂ ਤੈਅ ਕੀਤਾ ਹੈ। ਉਥੇ ਸਰਗੁਣ ਮਹਿਤਾ ਦੇ ਪਤੀ ਰਵੀ ਦੁਬੇ ਟੀ. ਵੀ. ਇੰਡਸਟਰੀ ਦੇ ਟਾਪ ਕਲਾਕਾਰਾਂ ’ਚੋਂ ਇਕ ਹਨ। ਦੋਵਾਂ ਦੇ ਵਿਆਹ ਨੂੰ 7 ਦਸੰਬਰ ਨੂੰ ਪੂਰੇ 9 ਸਾਲ ਹੋ ਗਏ ਹਨ। ਵਿਆਹ ਦੀ 9ਵੀਂ ਵਰ੍ਹੇਗੰਢ ਦੋਵਾਂ ਨੇ ਰੋਮਾਂਟਿਕ ਅੰਦਾਜ਼ ’ਚ ਮਨਾਈ, ਜਿਸ ਦੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣ ਗਈਆਂ ਹਨ।

ਸਰਗੁਣ ਮਹਿਤਾ ਨੇ ਪਤੀ ਰਵੀ ਦੁਬੇ ਨਾਲ 3 ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ’ਚ ਦੋਵਾਂ ਨੂੰ ਦੇਖ ਪ੍ਰਸ਼ੰਸਕ ਬੇਹੱਦ ਖ਼ੁਸ਼ ਹਨ ਤੇ ਆਪਣੀ ਖ਼ੁਸ਼ੀ ਉਹ ਕੁਮੈਂਟਸ ਰਾਹੀਂ ਸਾਂਝੀ ਕਰ ਰਹੇ ਹਨ। ਸਰਗੁਣ ਨੇ ਤਸਵੀਰਾਂ ਨਾਲ ਕੈਪਸ਼ਨ ’ਚ ਲਿਖਿਆ, ‘‘ਤੁਝਮੇ ਰੱਬ ਦਿਖਤਾ ਹੈ, ਯਾਰਾਂ ਮੈਂ ਕਿਆ ਕਰੂੰ। ਹੈਪੀ 9 ਯੀਅਰਸ ਬਡੀ।’’ ਉਥੇ ਰਵੀ ਦੁਬੇ ਨੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਉਹ ਦੋਵੇਂ ਕੇਕ ਕੱਟਦੇ ਨਜ਼ਰ ਆ ਰਹੇ ਹਨ। ਵੀਡੀਓ ਦੀ ਕੈਪਸ਼ਨ ’ਚ ਰਵੀ ਦੁਬੇ ਨੇ ਲਿਖਿਆ, ‘‘9 ਪਲਾਂ ਵਰਗੇ ਲੱਗਦੇ ਨੇ ਇਹ 9 ਸਾਲ। ਤੂੰ ਅਨੰਤ ਤਕ ਮੇਰੀ ਹੈ ਡਾਰਲਿੰਗ।’’

Add a Comment

Your email address will not be published. Required fields are marked *