ਟਰੰਪ ਨੇ ਅਮਰੀਕੀ ਸੰਵਿਧਾਨ ਨੂੰ ਭੰਗ ਕਰਨ ਦੀ ਕੀਤੀ ਮੰਗ, ਕਿਹਾ- 2020 ਦੀਆਂ ਚੋਣਾਂ ਧੋਖਾ ਸੀ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਜਿਨ੍ਹਾਂ ਨੇ ਹਾਲ ਹੀ ‘ਚ 2024 ਦੀਆਂ ਚੋਣਾਂ ਲੜਨ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਇਕ ਵਾਰ ਫ਼ਿਰ 2020 ਦੀਆਂ ਚੋਣਾਂ ਦਾ ਮੁੱਦਾ ਚੁੱਕਿਆ ਹੈ। ਉਨ੍ਹਾਂ ਨੇ ਇਕ ਸੋਸ਼ਲ ਮੀਡੀਆ ਪੋਸਟ ‘ਚ 2020 ਦੀਆਂ ਚੋਣਾਂ ਨੂੰ ‘ਵੱਡੇ ਪੱਧਰ ‘ਤੇ ਧੋਖਾਧੜੀ’ ਦੱਸਦੇ ਹੋਏ ਅਮਰੀਕੀ ਸੰਵਿਧਾਨ ਨੂੰ ਖ਼ਤਮ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਵੱਡੀਆਂ ਤਕਨੀਕੀ ਕੰਪਨੀਆਂ ਡੈਮੋਕਰੇਟਸ ਨਾਲ ਮਿਲ ਕੇ ਉਸਦੇ ਵਿਰੁੱਧ ਹੋ ਗਈਆਂ ਹਨ।

ਟਰੰਪ ਨੇ ਆਪਣੀ ਸੋਸ਼ਲ ਨੈੱਟਵਰਕ ਐੱਪ ਟਰੂਥ ਸੋਸ਼ਲ ‘ਤੇ ਇਕ ਪੋਸਟ ਲਿਖੀ ਕਿ 2020 ਦੀਆਂ ਚੋਣਾਂ ‘ਚ ਵੱਡੇ ਪੱਧਰ ‘ਤੇ ਧੋਖਾਧੜੀ ਹੋਈ, ਜੋ ਸੰਵਿਧਾਨ ‘ਚ ਪਾਏ ਗਏ ਸਾਰੇ ਨਿਯਮਾਂ, ਬੇਨਿਯਮਾਂ ਅਤੇ ਧਾਰਾਵਾਂ ਦੇ ਖਿਲਾਫ਼ ਗਈ ਅਤੇ ਇਸ ਦੀ ਉਪਯੋਗਤਾ ਖ਼ਤਮ ਕਰ ਦਿੱਤੀ ਗਈ। ਇਸ ਲਈ ਇਸ ਨੂੰ ਖ਼ਤਮ ਕੀਤਾ ਜਾਣਾ ਚਾਹੀਦਾ ਹੈ। ਟਰੰਪ ਨੇ ਕਿਹਾ ਕਿ ਸਾਡੇ ਮਹਾਨ ਸੰਸਥਾਪਕ ਝੂਠੀਆਂ ਅਤੇ ਧੋਖਾਧੜੀ ਵਾਲੀਆਂ ਚੋਣਾਂ ਨਹੀਂ ਚਾਹੁੰਦੇ ਸਨ ਅਤੇ ਨਾ ਹੀ ਉਹ ਇਸ ਲਈ ਕਦੇ ਮੁਆਫ਼ ਕਰਨਗੇ। ਟਰੰਪ ਦੇ ਇਸ ਬਿਆਨ ਨਾਲ ਪੂਰੇ ਦੇਸ਼ ‘ਚ ਭੂਚਾਲ ਆ ਗਿਆ ਹੈ ਅਤੇ ਉਨ੍ਹਾਂ ਦੇ ਬਿਆਨ ਦੀ ਸਖ਼ਤ ਆਲੋਚਨਾ ਹੋ ਰਹੀ ਹੈ।

Add a Comment

Your email address will not be published. Required fields are marked *