ਕੈਨੇਡਾ ‘ਚ ਸਿੱਖ ਕੁੜੀ ਪਵਨਪ੍ਰੀਤ ਕੌਰ ਨੂੰ ਗੋਲੀ ਮਾਰਨ ਵਾਲੇ ਸ਼ੱਕੀ ਦੀ ਤਸਵੀਰ ਜਾਰੀ

ਟੋਰਾਂਟੋ ਕੈਨੇਡਾ ਵਿਖੇ ਮਿਸੀਸਾਗਾ ਗੈਸ ਸਟੇਸ਼ਨ ‘ਤੇ ਸ਼ਨੀਵਾਰ ਰਾਤ ਨੂੰ 21 ਸਾਲਾ ਸਿੱਖ ਕੁੜੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿਚ ਜਾਂਚ ਵਿਚ ਜੁਟੀ ਪੁਲਸ ਨੇ ਸ਼ੱਕੀ ਦੀ ਇਕ ਤਸਵੀਰ ਅਤੇ ਵਰਣਨ ਜਾਰੀ ਕੀਤਾ ਹੈ।ਪੀਲ ਰੀਜਨਲ ਪੁਲਸ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਨੀਵਾਰ ਰਾਤ ਕਰੀਬ 10:40 ਵਜੇ ਕ੍ਰੈਡਿਟਵਿਊ ਰੋਡ ਅਤੇ ਬ੍ਰਿਟੈਨਿਆ ਰੋਡ ਵੈਸਟ ਖੇਤਰ ਵਿੱਚ ਗੋਲੀਬਾਰੀ ਮਗਰੋਂ ਰਿਪਰੋਟ ਲਈ ਬੁਲਾਇਆ ਗਿਆ ਸੀ।

ਪੁਲਸ ਨੇ ਦੱਸਿਆ ਕਿ ਇੱਕ ਕੁੜੀ ਨੂੰ “ਕਈ ਵਾਰ” ਗੋਲੀ ਮਾਰੀ ਗਈ ਸੀ ਅਤੇ ਉਸ ਨੂੰ ਮੌਕੇ ‘ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਸੀ।ਪੀੜਤਾ ਦਾ ਨਾਂ ਬਰੈਂਪਟਨ ਦੀ ਪਵਨਪ੍ਰੀਤ ਕੌਰ ਹੈ।ਸੋਮਵਾਰ ਨੂੰ ਇੱਕ ਅਪਡੇਟ ਵਿੱਚ ਪੁਲਸ ਨੇ ਕਿਹਾ ਕਿ ਸ਼ੱਕੀ ਨੇ ਇੱਕ ਹੁੱਡ ਅਤੇ  ਸਰਦੀਆਂ ਵਿਚ ਪਹਿਨੇ ਜਾਣ ਵਾਲੇ ਗੂੜ੍ਹੇ ਰੰਗ ਦੇ ਬੂਟਾਂ ਦੇ ਨਾਲ ਤਿੰਨ-ਚੌਥਾਈ-ਲੰਬਾਈ ਦੀ ਜੈਕੇਟ ਪਹਿਨੀ ਹੋਈ ਸੀ।ਉਸ ਨੇ ਗੂੜ੍ਹੇ ਰੰਗ ਦੀ ਪੈਂਟ, ਇੱਕ ਗੂੜ੍ਹੀ ਟੋਪੀ ਅਤੇ ਚਿੱਟੇ ਦਸਤਾਨੇ ਵੀ ਪਹਿਨੇ ਹੋਏ ਸਨ। ਪੁਲਸ ਨੇ ਕਿਹਾ ਕਿ ਸ਼ੱਕੀ ਸਿਗਰਟ ਪੀ ਰਿਹਾ ਸੀ ਅਤੇ “ਪੀੜਤਾ ਨੂੰ ਨੇੜਿਓਂ ਗੋਲੀ ਮਾਰਨ ਤੋਂ ਥੋੜ੍ਹੀ ਦੇਰ ਪਹਿਲਾਂ” ਉਸ ਨੇ ਆਪਣੇ ਚਿਹਰੇ ‘ਤੇ ਹੁੱਡ ਨਹੀਂ ਪਾਈ ਸੀ।

ਵੀਡੀਓ ਫੁਟੇਜ ਦੀ ਸਮੀਖਿਆ ਕਰਨ ਤੋਂ ਬਾਅਦ ਪੁਲਸ ਦਾ ਮੰਨਣਾ ਹੈ ਕਿ ਸ਼ੱਕੀ ਗੋਲੀਬਾਰੀ ਤੋਂ ਤਿੰਨ ਘੰਟੇ ਪਹਿਲਾਂ ਗੈਸ ਸਟੇਸ਼ਨ ਦੇ ਆਲੇ ਦੁਆਲੇ ਦੇ ਖੇਤਰ ਵਿੱਚ ਪੈਦਲ ਤੁਰਦਾ ਪਾਇਆ ਗਿਆ।ਪੁਲਿਸ ਨੇ ਕਿਹਾ ਕਿ ਉਸ ਸਮਾਂ-ਸੀਮਾ ਦੌਰਾਨ ਸ਼ੱਕੀ ਨੂੰ ਚੌਰਾਹੇ ਦੇ ਪੂਰਬ ਵੱਲ ਬ੍ਰਿਟਾਨੀਆ ਰੋਡ ਨੂੰ ਪਾਰ ਕਰਦੇ ਹੋਏ ਅਤੇ ਚੌਰਾਹੇ ਦੇ ਉੱਤਰ ਵੱਲ ਕ੍ਰੈਡਿਟਵਿਊ ਰੋਡ ਨੂੰ ਪਾਰ ਕਰਦੇ ਦੇਖਿਆ ਗਿਆ।ਗੋਲੀਬਾਰੀ ਤੋਂ ਬਾਅਦ ਸ਼ੱਕੀ ਨੂੰ ਕ੍ਰੈਡਿਟਵਿਊ ਰੋਡ ਦੇ ਪਾਰ ਪੱਛਮ ਵੱਲ, ਫਿਰ ਬ੍ਰਿਟੈਨਿਆ ਰੋਡ ‘ਤੇ ਪੱਛਮ ਵੱਲ ਅਤੇ ਕੈਮਗ੍ਰੀਨ ਸਰਕਲ ਵੱਲ ਪੱਛਮ ਵੱਲ ਭੱਜਦੇ ਦੇਖਿਆ ਗਿਆ।ਫਿਲਹਾਲ ਪੁਲਸ ਵੱਲੋਂ ਉਸ ਦੀ ਭਾਲ ਜਾਰੀ ਹੈ।

Add a Comment

Your email address will not be published. Required fields are marked *