IND vs ZIM 2nd ODI : ਭਾਰਤ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਕਰਨ ਦਾ ਫ਼ੈਸਲਾ

 ਭਾਰਤ ਤੇ ਜ਼ਿੰਬਾਬਵੇ ਦਰਮਿਆਨ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ ਦਾ ਦੂਜਾ ਮੁਕਾਬਲਾ ਅੱਜ ਭਾਵ ਸ਼ਨੀਵਰ ਨੂੰ ਹਰਾਰੇ ਸਪੋਰਟਸ ਕਲੱਬ ‘ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਟੀਮ ਇੰਡੀਆ ਦਾ ਟੀਚਾ ਅੱਜ ਦਾ ਮੈਚ ਜਿੱਤ ਕੇ ਸੀਰੀਜ਼ ‘ਤੇ ਕਬਜ਼ਾ ਹੋਵੇਗਾ। ਜੇਕਰ ਟੀਮ ਇੰਡੀਆ ਇਹ ਮੈਚ ਜਾਂਦੀ ਹੈ ਤਾਂ ਉਹ ਜ਼ਿੰਬਾਬਵੇ ਦੇ ਖ਼ਿਲਾਫ਼ ਲਗਾਤਾਰ 7ਵੀਂ ਸੀਰੀਜ਼ ਜਿੱਤੇਗੀ।

ਹੈੱਡ ਟੂ ਹੈੱਡ

ਕੁਲ ਮੈਚ – 64
ਭਾਰਤ ਜਿੱਤਿਆ – 52
ਜ਼ਿੰਬਾਬਵੇ ਜਿੱਤਿਆ – 10
ਟਾਈ – 2

ਦੋਵੇਂ ਟੀਮਾਂ ਦੀ ਸੰਭਾਵਿਤ ਪਲੇਇੰਗ ਇਲੈਵਨ

ਭਾਰਤ : ਸ਼ਿਖਰ ਧਵਨ, ਸ਼ੁਭਮਨ ਗਿੱਲ, ਈਸ਼ਾਨ ਕਿਸ਼ਨ, ਕੇ. ਐੱਲ. ਰਾਹੁਲ (ਕਪਤਾਨ), ਦੀਪਕ ਹੁੱਡਾ, ਸੰਜੂ ਸੈਮਸਨ (ਵਿਕਟਕੀਪਰ), ਅਕਸ਼ਰ ਪਟੇਲ, ਦੀਪਕ ਚਾਹਰ, ਕੁਲਦੀਪ ਯਾਦਵ, ਪ੍ਰਸਿੱਧ ਕ੍ਰਿਸ਼ਨ, ਮੁਹੰਮਦ ਸਿਰਾਜ

ਜ਼ਿੰਬਾਬਵੇ : ਤਾਦੀਵਾਨਾਸ਼ੇ ਮਾਰੂਮਾਨੀ, ਇਨੋਸੈਂਟ ਕਾਇਆ, ਸੀਨ ਵਿਲੀਅਮਜ਼, ਵੇਸਲੇ ਮਧਵੇਰੇ, ਸਿਕੰਦਰ ਰਜ਼ਾ, ਰੇਜਿਸ ਚੱਕਾਬਵਾ (ਵਿਕਟਕੀਪਰ/ਕਪਤਾਨ), ਰਿਆਨ ਬਰਲ, ਲਿਊਕ ਜੋਂਗਵੇ, ਬ੍ਰੈਡਲੀ ਇਵਾਨਸ, ਵਿਕਟਰ ਨਿਆਉਚੀ, ਰਿਚਰਡ ਨਗਾਰ 

Add a Comment

Your email address will not be published. Required fields are marked *