ਮੂਸੇਵਾਲਾ ਕਤਲਕਾਂਡ ‘ਚ ਬੱਬੂ ਮਾਨ ਨੂੰ ਪੁਲਸ ਵੱਲੋਂ ਬੁਲਾਇਆ ਗਿਆ

ਜਲੰਧਰ –  ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ‘ਚ ਕਈ ਵੱਡੇ-ਵੱਡੇ ਗਾਇਕਾਂ ਦੇ ਨਾਂ ਸਾਹਮਣੇ ਆ ਰਹੇ ਹਨ। ਇਨ੍ਹਾਂ ਚੋਂ ਕਈਆਂ ਤੋਂ ਐੱਨ. ਸੀ. ਬੀ. ਪੁੱਛਗਿੱਛ ਵੀ ਕਰ ਚੁੱਕੀ ਹੈ। ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਸਿੱਧੂ ਕਤਲ ਕੇਸ ‘ਚ ਹੁਣ ਸੰਗੀਤ ਜਗਤ ਦੇ ਪ੍ਰਸਿੱਧ ਨਾਂ ਬੱਬੂ ਮਾਨ ਦਾ ਨਾਂ ਸਾਹਮਣੇ ਆਇਆ ਹੈ। ਬੱਬੂ ਮਾਨ ਨੂੰ ਪੁਲਸ ਨੇ ਥਾਣੇ ‘ਚ ਪੁੱਛਗਿੱਛ ਲਈ ਸੱਦਿਆ ਹੈ। ਹੁਣ ਪੁਲਸ ਉਨ੍ਹਾਂ ਤੋਂ ਕੀ ਪੁੱਛਗਿੱਛ ਕਰੇਗੀ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਦੱਸ ਦਈਏ ਕਿ ਸਿੱਧੂ ਕਤਲਕਾਂਡ ‘ਚ ਗਾਇਕਾ ਅਫਸਾਨਾ ਖ਼ਾਨ ਤੇ ਮਨਕੀਰਤ ਔਲਖ ਸਣੇ ਕਈ ਹੋਰ ਵੱਡੇ ਕਲਾਕਾਰਾਂ ਤੋਂ ਵੀ ਪੁੱਛਗਿੱਛ ਹੋ ਚੁੱਕੀ ਹੈ।

Add a Comment

Your email address will not be published. Required fields are marked *