ਨਾਈਜੀਰੀਆ : ਮਸਜਿਦ ‘ਚ ਬੰਦੂਕਧਾਰੀਆਂ ਵੱਲੋਂ ਗੋਲੀਬਾਰੀ, ਇਮਾਮ ਸਮੇਤ 12 ਦੀ ਮੌਤ

ਅਬੂਜਾ -ਨਾਈਜੀਰੀਆ ‘ਚ ਬੰਦੂਕਧਾਰੀਆਂ ਨੇ ਸ਼ਨੀਵਾਰ ਰਾਤ ਨੂੰ ਇਕ ਮਸਜਿਦ ‘ਚ ਇਕ ਇਮਾਮ ਸਮੇਤ ਇਕ ਦਰਜਨ ਲੋਕਾਂ ਦੀ ਹੱਤਿਆ ਕਰ ਦਿੱਤੀ ਅਤੇ ਕਈਆਂ ਨੂੰ ਅਗਵਾ ਕਰ ਲਿਆ। ਸਥਾਨਕ ਨਿਵਾਸੀਆਂ ਨੇ ਐਤਵਾਰ ਨੂੰ ਦੇਸ਼ ਦੇ ਉੱਤਰ ਵਿੱਚ ਹਥਿਆਰਬੰਦ ਗਿਰੋਹਾਂ ਦੁਆਰਾ ਕੀਤੇ ਤਾਜ਼ਾ ਹਮਲੇ ਦੀ ਜਾਣਕਾਰੀ ਦਿੱਤੀ।ਬੰਦੂਕਧਾਰੀਆਂ ਨੇ ਮਸਜਿਦ ‘ਤੇ ਧਾਵਾ ਬੋਲ ਦਿੱਤਾ ਅਤੇ ਲੋਕਾਂ ਨੂੰ ਉਸ ਸਮੇਂ ਅਗਵਾ ਕਰ ਲਿਆ ਜਦੋਂ ਉਹ ਮਗਾਮਜੀ ਭਾਈਚਾਰੇ ‘ਚ ਮਸਜਿਦ ਦੇ ਅੰਦਰ ਸ਼ਾਮ ਦੀ ਨਮਾਜ਼ ਅਦਾ ਕਰ ਰਹੇ ਸਨ। ਸਥਾਨਕ ਲੋਕਾਂ ਨੇ ਦੱਸਿਆ ਕਿ ਅੱਤਵਾਦੀਆਂ ਨੇ ਨਮਾਜ਼ ਦੀ ਅਗਵਾਈ ਕਰ ਰਹੇ ਮੁੱਖ ਇਮਾਮ ਅਤੇ ਇਕ ਹੋਰ ਨਮਾਜ਼ੀ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਅਤੇ ਹੋਰਾਂ ਨੂੰ ਵੀ ਲੈ ਗਏ।

ਬੰਦੂਕਧਾਰੀ ਲੋਕਾਂ ਨੂੰ ਅਗਵਾ ਕਰ ਮੰਗਦੇ ਹਨ ਫਿਰੌਤੀ 

ਦੱਸ ਦੇਈਏ ਕਿ ਬੰਦੂਕਧਾਰੀਆਂ ਦੇ ਇਹ ਗੈਂਗ, ਜਿਨ੍ਹਾਂ ਨੂੰ ਡਾਕੂਆਂ ਵਜੋਂ ਜਾਣਿਆ ਜਾਂਦਾ ਹੈ, ਉਨ੍ਹਾਂ ਭਾਈਚਾਰਿਆਂ ‘ਤੇ ਹਮਲਾ ਕਰਦੇ ਹਨ ਜਿੱਥੇ ਸੁਰੱਖਿਆ ਸਖ਼ਤ ਹੈ, ਲੋਕਾਂ ਨੂੰ ਮਾਰਦੇ ਹਨ ਜਾਂ ਫਿਰੌਤੀ ਲਈ ਅਗਵਾ ਕਰਦੇ ਹਨ। ਗਿਰੋਹ ਇਹ ਵੀ ਮੰਗ ਕਰਦਾ ਹੈ ਕਿ ਪਿੰਡ ਵਾਸੀ ਉਨ੍ਹਾਂ ਨੂੰ ਖੇਤੀ ਕਰਨ ਅਤੇ ਫਸਲਾਂ ਦੀ ਕਟਾਈ ਕਰਨ ਲਈ ਸੁਰੱਖਿਆ ਫੀਸ ਅਦਾ ਕਰਨ।ਰਾਸ਼ਟਰਪਤੀ ਮੁਹੰਮਦ ਬੁਹਾਰੀ ਦੇ ਗ੍ਰਹਿ ਰਾਜ ਕਾਤਸੀਨਾ ਦੇ ਫੰਤੁਆ ਦੇ ਵਸਨੀਕ ਲਾਵਲ ਹਾਰੁਨਾ ਨੇ ਰਾਇਟਰਸ ਨਿਊਜ਼ ਏਜੰਸੀ ਨੂੰ ਫੋਨ ‘ਤੇ ਦੱਸਿਆ ਕਿ ਬੰਦੂਕਧਾਰੀ ਮੋਟਰਸਾਈਕਲਾਂ ‘ਤੇ ਮਗਾਮਜੀ ਮਸਜਿਦ ‘ਤੇ ਪਹੁੰਚੇ ਅਤੇ ਥੋੜ੍ਹੇ-ਥੋੜ੍ਹੇ ਸਮੇਂ ‘ਤੇ ਗੋਲੀਬਾਰੀ ਕੀਤੀ, ਜਿਸ ਨਾਲ ਨਮਾਜ਼ੀ ਭੱਜਣ ਲਈ ਮਜਬੂਰ ਹੋ ਗਏ।ਹਰੁਨਾ ਨੇ ਦੱਸਿਆ ਕਿ ਗੋਲੀਬਾਰੀ ‘ਚ ਮੁੱਖ ਇਮਾਮ ਸਮੇਤ ਕਰੀਬ 12 ਲੋਕ ਮਾਰੇ ਗਏ।

Add a Comment

Your email address will not be published. Required fields are marked *