ਅੱਲੂ ਅਰਜੁਨ ਨੂੰ ਲੈ ਕੇ ਫ਼ਿਲਮ ਬਣਾਉਣਾ ਚਾਹੁੰਦੇ ਨੇ ਰੋਹਿਤ ਸ਼ੈੱਟੀ

ਮੁੰਬਈ – ਬਾਲੀਵੁੱਡ ਫ਼ਿਲਮਕਾਰ ਰੋਹਿਤ ਸ਼ੈੱਟੀ ਸਾਊਥ ਸੁਪਰਸਟਾਰ ਅੱਲੂ ਅਰਜੁਨ ਨੂੰ ਲੈ ਕੇ ਫ਼ਿਲਮ ਬਣਾਉਣਾ ਚਾਹੁੰਦੇ ਹਨ। ਰੋਹਿਤ ਸ਼ੈੱਟੀ ਨੇ ਦੱਖਣ ਭਾਰਤੀ ਅਦਾਕਾਰਾਂ ਨਾਲ ਫ਼ਿਲਮਾਂ ’ਚ ਕੰਮ ਕਰਨ ਦੀ ਇੱਛਾ ਜ਼ਾਹਿਰ ਕੀਤੀ ਹੈ। ਰੋਹਿਤ ਸ਼ੈੱਟੀ ਨੇ ਦੱਸਿਆ ਕਿ ਉਹ ਅੱਲੂ ਅਰਜੁਨ ਨਾਲ ਕੰਮ ਕਰਨਾ ਚਾਹੁੰਦੇ ਹਨ। ਉਨ੍ਹਾਂ ਦੱਸਿਆ ਕਿ ਉਹ ਅਜੀਤ ਕੁਮਾਰ, ਕਾਰਥੀ ਵਰਗੇ ਹੋਰ ਦੱਖਣ ਭਾਰਤੀ ਕਲਾਕਾਰਾਂ ਨਾਲ ਫ਼ਿਲਮਾਂ ’ਚ ਕੰਮ ਕਰਨਾ ਪਸੰਦ ਕਰਨਗੇ।

ਦੱਸ ਦੇਈਏ ਕਿ ਰੋਹਿਤ ਸ਼ੈੱਟੀ ਦੀ ਆਗਾਮੀ ਫ਼ਿਲਮ ‘ਸਰਕਸ’ ਦਾ ਬੀਤੇ ਦਿਨੀਂ ਟਰੇਲਰ ਰਿਲੀਜ਼ ਹੋਇਆ ਹੈ। ਇਸ ਫ਼ਿਲਮ ’ਚ ਰਣਵੀਰ ਸਿੰਘ ਮੁੱਖ ਭੂਮਿਕਾ ਨਿਭਾਅ ਰਹੇ ਹਨ। ਰੋਹਿਤ ਸ਼ੈੱਟੀ ਦੀ ‘ਸਰਕਸ’ ਫ਼ਿਲਮ 60 ਦੇ ਦਹਾਕੇ ’ਤੇ ਆਧਾਰਿਤ ਹੈ, ਜਿਸ ਦਾ ਕਨੈਕਸ਼ਨ ‘ਗੋਲਮਾਲ’ ਫ਼ਿਲਮ ਨਾਲ ਵੀ ਹੈ। ਉਥੇ ਅੱਲੂ ਅਰਜੁਨ ਦੀ ਗੱਲ ਕਰੀਏ ਤਾਂ ‘ਪੁਸ਼ਪਾ : ਦਿ ਰਾਈਜ਼’ ਵਰਗੀ ਬਲਾਕਬਸਟਰ ਫ਼ਿਲਮ ਦੇਣ ਮਗਰੋਂ ਅੱਲੂ ਹੁਣ ‘ਪੁਸ਼ਪਾ : ਦਿ ਰੂਲ’ ਦੀ ਤਿਆਰੀ ਕਰ ਰਹੇ ਹਨ, ਜਿਸ ਦੇ ਅਗਲੇ ਸਾਲ ਰਿਲੀਜ਼ ਹੋਣ ਦੀ ਚਰਚਾ ਹੈ।

Add a Comment

Your email address will not be published. Required fields are marked *