ਸ਼ਹਿਨਾਜ਼ ਗਿੱਲ ਦੀ ਆਯੂਸ਼ਮਾਨ ਖੁਰਾਣਾ ਨਾਲ ਇਹ ਮਜ਼ੇਦਾਰ ਵੀਡੀਓ ਪਾਏਗੀ ਤੁਹਾਡੇ ਵੀ ਢਿੱਡੀਂ ਪੀੜਾਂ

ਚੰਡੀਗੜ੍ਹ : ‘ਆਯੂਸ਼ਮਾਨ ਖੁਰਾਣਾ ਨਾਲ ਕੁਝ ਦਿਨ ਪਹਿਲਾਂ ਸ਼ਹਿਨਾਜ਼ ਗਿੱਲ ਨੇ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਇਨ੍ਹਾਂ ਤਸਵੀਰਾਂ ’ਚ ਦੋਵਾਂ ਨੂੰ ਇਕੱਠਿਆਂ ਦੇਖ ਕੇ ਪ੍ਰਸ਼ੰਸਕ ਕਾਫੀ ਖ਼ੁਸ਼ ਸਨ। ਹੁਣ ਦੋਵਾਂ ਦੀ ਇਕ ਮਜ਼ੇਦਾਰ ਵੀਡੀਓ ਸਾਹਮਣੇ ਆਈ ਹੈ। ਇਹ ਵੀਡੀਓ ਨੂੰ ਦੇਖ ਤੁਹਾਡੇ ਢਿੱਡੀਂ ਪੀੜਾਂ ਪੈਣੀਆਂ ਲਾਜ਼ਮੀ ਹਨ ਕਿਉਂਕਿ ਸ਼ਹਿਨਾਜ਼ ਗਿੱਲ ਦਾ ਅੰਦਾਜ਼ ਵੀਡੀਓ ’ਚ ਹੈ ਹੀ ਇੰਨਾ ਮਜ਼ੇਦਾਰ। ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਸ਼ਹਿਨਾਜ਼ ਗਿੱਲ ਆਯੂਸ਼ਮਾਨ ਖੁਰਾਣਾ ਕੋਲੋਂ ਉਨ੍ਹਾਂ ਦੀ ਫ਼ਿਲਮ ‘ਐਨ ਐਕਸ਼ਨ ਹੀਰੋ’ ਬਾਰੇ ਸਵਾਲ ਪੁੱਛਦੀ ਹੈ, ਜੋ ਅੱਜ ਸਿਨੇਮਾਘਰਾਂ ’ਚ ਰਿਲੀਜ਼ ਹੋ ਗਈ ਹੈ। ਉੱਥੇ ਸ਼ਹਿਨਾਜ਼ ਗਿੱਲ ਦੇ ਸਵਾਲ ਸੁਣ ਕੇ ਆਯੂਸ਼ਮਾਨ ਦਾ ਹਾਸਾ ਕੰਟਰੋਲ ਨਹੀਂ ਹੁੰਦਾ। ਦੋਵਾਂ ਦੀਆਂ ਮਜ਼ੇਦਾਰ ਗੱਲਾਂ ਲੋਕਾਂ ਦੇ ਦਿਲ ਜਿੱਤ ਰਹੀਆਂ ਹਨ। ਇੰਨਾ ਹੀ ਨਹੀਂ, ਵੀਡੀਓ ’ਚ ਆਯੂਸ਼ਮਾਨ ਖੁਰਾਣਾ ਨੂੰ ਸ਼ਹਿਨਾਜ਼ ਗਿੱਲ ਗਲੇ ਵੀ ਲਗਾਉਂਦੀ ਹੈ ਤੇ ਆਯੂਸ਼ਮਾਨ ਸ਼ਹਿਨਾਜ਼ ਨੂੰ ਆਪਣੀ ਫ਼ਿਲਮ ਦੀ ਸਕ੍ਰੀਨਿੰਗ ’ਚ ਆਉਣ ਦਾ ਸੱਦਾ ਵੀ ਦਿੰਦੇ ਹਨ।

Add a Comment

Your email address will not be published. Required fields are marked *