ਕੋਸਟਾ ਰੀਕਾ ਨੂੰ 4-2 ਨਾਲ ਹਰਾਉਣ ਦੇ ਬਾਵਜੂਦ ਜਰਮਨੀ ਵਿਸ਼ਵ ਕੱਪ ਤੋਂ ਬਾਹਰ

ਜਰਮਨੀ ਲਗਾਤਾਰ ਦੂਜੇ ਟੂਰਨਾਮੈਂਟ ਵਿਚ ਵਿਸ਼ਵ ਕੱਪ ਦੇ ਗਰੁੱਪ ਪੜਾਅ ਤੋਂ ਹੀ ਬਾਹਰ ਹੋ ਗਿਆ। ਚਾਰ ਵਾਰ ਦੇ ਚੈਂਪੀਅਨ ਨੇ ਵੀਰਵਾਰ ਨੂੰ ਕੋਸਟਾ ਰਾਈਸ ਨੂੰ 4-2 ਨਾਲ ਹਰਾਇਆ ਪਰ 16ਵੇਂ ਦੌਰ ‘ਚ ਪ੍ਰਵੇਸ਼ ਕਰਨ ਲਈ ਇਹ ਕਾਫੀ ਨਹੀਂ ਸੀ। ਸਪੇਨ ‘ਤੇ ਜਾਪਾਨ ਦੀ 2-1 ਨਾਲ ਜਿੱਤ ਨੇ ਦੋਵਾਂ ਟੀਮਾਂ ਨੂੰ ਅੱਗੇ ਜਾਣ ਦਾ ਮੌਕਾ ਦਿੱਤਾ, ਜਾਪਾਨੀ ਟੀਮ ਗਰੁੱਪ ਦੇ ਸਿਖਰ ‘ਤੇ ਰਹੀ। ਜ਼ਿਕਰਯੋਗ ਹੈ ਕਿ ਪਿਛਲੇ ਵਿਸ਼ਵ ਕੱਪ ਵਿਚ ਜਰਮਨੀ ਦੀ ਟੀਮ ਡਿਫੈਂਡਿੰਗ ਚੈਂਪੀਅਨ ਵਜੋਂ ਖੇਡਣ ਆਈ ਸੀ ਪਰ ਉਦੋਂ ਵੀ ਟੂਰਨਾਮੈਂਟ ਤੋਂ ਛੇਤੀ ਬਾਹਰ ਹੋ ਗਈ ਸੀ।

Add a Comment

Your email address will not be published. Required fields are marked *