ਪਾਵਰਲਿਫਟਰ ਅਜੈ ਗੋਗਨਾ ਨੇ ਨਿਊਜ਼ੀਲੈਂਡ ਵਿਖੇ ਕਾਮਨਵੈਲਥ ਖੇਡਾਂ ‘ਚ ਜਿੱਤਿਆ ਗੋਲਡ ਮੈਡਲ

ਭੋਗਪੁਰ : ਭੁਲੱਥ ਦੇ ਅੰਤਰਰਾਸ਼ਟਰੀ ਪਾਵਰਲਿਫਟਰ ਅਜੇ ਗੋਗਨਾ ਸਪੁੱਤਰ ਰਾਜ ਗੋਗਨਾ (ਪ੍ਰਵਾਸੀ ਪੱਤਰਕਾਰ) ਨੇ ਨਿਊਜ਼ੀਲੈਂਡ ਵਿਖੇ ਕਾਮਨਵੈਲਥ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਹਾਸਲ ਕੀਤਾ। ਨਿਊਜ਼ੀਲੈਂਡ ਵਿਖੇ ਕਾਮਨਵੈਲਥ ਖੇਡਾਂ ਵਿਚ ਅਜੇ ਗੋਗਨਾ ਪਹਿਲਾ ਖਿਡਾਰੀ ਪੰਜਾਬ ਤੋਂ ਨਾਮਜ਼ਦ ਹੋਇਆ ਜੋ ਵਿਦੇਸ਼ਾਂ ਵਿਚ ਭਾਰਤ ਵੱਲੋਂ ਆਪਣੀ ਖੇਡ ਦੇ ਜੌਹਰ ਦਿਖਾ ਰਿਹਾ ਹੈ। ਉਸ ਨੇ ਹੁਣ ਤਕ ਕੈਨੇਡਾ, ਜਾਪਾਨ, ਆਸਟ੍ਰੇਲੀਆ, ਦੁਬਈ ਤੋਂ ਗੋਲਡ ਮੈਡਲ ਪ੍ਰਾਪਤ ਕੀਤੇ ਹਨ।

ਅੱਜ ਉਸ ਨੇ ਇਤਿਹਾਸ ਰਚਦਿਆਂ ਹੋਇਆਂ ਔਕਲੈਂਡ ਨਿਊਜ਼ੀਲੈਂਡ ਵਿਖੇ ਹੋਈ ਕਾਮਨਵੈਲਥ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਹਾਸਲ ਕੀਤਾ ਹੈ। ਵਰਨਣਯੋਗ ਹੈ ਕਿ ਪੰਜਾਬ ਤੋਂ ਇਕ ਖਿਡਾਰੀ ਹੀ ਨਾਮਜ਼ਦ ਹੋਇਆ ਸੀ ਜਿਸ ਨੇ ਬਾਹਰਲੇ ਮੁਲਕ ਵਿਚ ਜਾ ਕੇ ਪੰਜਾਬ ਦਾ ਨਾਂ ਰੋਸ਼ਨ ਕੀਤਾ। ਅਜੇ ਨੇ ਪਾਵਰਲਿਫਟਿੰਗ ਬੈਂਚ ਪ੍ਰੈਸ ਵਿਚ ਆਪਣਾ ਜ਼ੋਰ ਦਿਖਾਉਂਦੇ ਹੋਏ ਵਿਦੇਸ਼ੀ ਧਰਤੀ ‘ਤੇ ਇਕ ਹੋਰ ਜਿੱਤ ਹਾਸਲ ਕੀਤੀ ਹੈ।

Add a Comment

Your email address will not be published. Required fields are marked *