ਬੰਗਲਾਦੇਸ਼ ‘ਚ ਬੱਚੀ ਦੀ 6 ਟੁਕੜਿਆਂ ‘ਚ ਮਿਲੀ ਲਾਸ਼

ਢਾਕਾ- ਪ੍ਰਸਿੱਧ ਭਾਰਤੀ ਟੀ. ਵੀ. ਕ੍ਰਾਈਮ ਸੀਰੀਅਲ ‘ਕ੍ਰਾਈਮ ਪੈਟਰੋਲ’ ਦੇਖਣ ਤੋਂ ਬਾਅਦ ’ਚ ਬੰਗਲਾਦੇਸ਼ ’ਚ ਫੇਸਬੁੱਕ ਸਮੇਤ ਸੋਸ਼ਲ ਮੀਡੀਆ ’ਤੇ ਚਟਗਾਓਂ ’ਚ 5 ਸਾਲਾ ਬੱਚੀ ਅਲੀਨਾ ਇਸਲਾਮ ਅਯਾਤ ਦੇ ਯੋਜਨਾਬੱਧ ਕਤਲ ਨੂੰ ਲੈ ਕੇ ਚਰਚਾ ਦਾ ਤੂਫਾਨ ਆ ਗਿਆ ਹੈ। ਬੱਚੀ 15 ਨਵੰਬਰ ਤੋਂ ਲਾਪਤਾ ਸੀ। ਹਾਲ ਹੀ ਵਿਚ ਪੁਲਸ ਨੇ ਬੱਚੀ ਦੀ 6 ਟੁਕੜਿਆਂ ਵਿਚ ਕੱਟੀ ਹੋਈ ਲਾਸ਼ ਇਕ ਬੋਰੀ ਵਿਚੋਂ ਬਰਾਮਦ ਕੀਤੀ ਹੈ। 

ਪੁਲਸ ਵੱਲੋਂ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ 19 ਸਾਲਾ ਕਾਤਲ ਅਬੀਰ ਨੇ ਜੋ ਹੰਕਾਰ ਦਿਖਾਇਆ, ਉਹ ਉਸ ‘ਤੇ ਇਸ ਸੀਰੀਅਲ ਦਾ ਅਸਰ ਲੱਗ ਰਿਹਾ ਸੀ, ਕਿਉਂਕਿ ਉਸ ਸੀਰੀਅਲ ’ਚ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਮਾਰਨ ਦੀ ਯੋਜਨਾ ਬਣਾਈ ਜਾਂਦੀ ਹੈ, ਕਿਸ ਤਰ੍ਹਾਂ ਸਰੀਰ ਨੂੰ ਲੁਕਾਇਆ ਜਾਂਦਾ ਹੈ, ਕਿਸ ਤਰ੍ਹਾਂ ਸਬੂਤ ਮਿਟਾਏ ਜਾਂਦੇ ਹਨ ਅਤੇ ਖੁਦ ਨੂੰ ਬੇਕਸੂਰ ਬਣਾਇਆ ਜਾਂਦਾ ਹੈ। ਅਬੀਰ ਨੇ ਵੀ ਸੀਰੀਅਲ ਤੋਂ ਇਹ ਗੱਲਾਂ ਸਿੱਖੀਆਂ ਅਤੇ ਉਹ ਮੰਨਦਾ ਹੈ ਕਿ ਉਸ ਨੇ ਕਤਲ ਦਾ ਕੋਈ ਸਬੂਤ ਨਹੀਂ ਛੱਡਿਆ। ਪੁਲਸ ਚਾਹ ਕੇ ਵੀ ਕੁਝ ਨਹੀਂ ਕਰ ਸਕੇਗੀ। ਬੰਗਲਾਦੇਸ਼ ’ਚ ਇਸ ਸੀਰੀਅਲ ਨੂੰ ਦੇਖ ਕੇ ਕਤਲ ਦੀਆਂ ਖਬਰਾਂ ਆ ਰਹੀਆਂ ਹਨ। ਲੜਕੀ ਅਯਾਤ 15 ਨਵੰਬਰ ਤੋਂ ਲਾਪਤਾ ਸੀ।

ਬੰਗਲਾਦੇਸ਼ੀ ਔਨਲਾਈਨ ਕਾਰਕੁਨ ਅਤੇ ਕਾਲਮਨਵੀਸ ਲੀਨਾ ਪਰਵੀਨ ਨੇ ਆਪਣੇ ਜਵਾਬ ਵਿੱਚ ਕਿਹਾ ਕਿ ਕ੍ਰਾਈਮ ਪੈਟਰੋਲ ਸੀਰੀਅਲ ਤੋਂ ਬਾਅਦ ਜਿਸ ਤਰੀਕੇ ਨਾਲ 5 ਸਾਲ ਦੀ ਬੱਚੀ ਅਯਾਤ ਦਾ ਕਤਲ ਕੀਤਾ ਗਿਆ ਹੈ, ਉਸ ਨੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ। ਇਹ ਭਾਰਤੀ ਸੀਰੀਅਲ ਸਾਡੇ ਦੇਸ਼ ਵਿੱਚ ਵੀ ਬਹੁਤ ਮਸ਼ਹੂਰ ਹੈ। ਮੈਂ ਭਾਰਤ ਵਿੱਚ ਇਸਦੇ ਪ੍ਰਭਾਵ ਬਾਰੇ ਬਹੁਤ ਸਾਰੀ ਚਰਚਾ ਆਨਲਾਈਨ ਪੜ੍ਹੀ। ਇਹ ਸੀਰੀਅਲ ਅਸਲ ਵਿੱਚ ਅਪਰਾਧ ਦੀ ਰੋਕਥਾਮ ਸਿਖਾਉਣ ਦੀ ਬਜਾਏ ਅਪਰਾਧ ਨੂੰ ਭੜਕਾਉਂਦੇ ਹਨ। ਚੀਜ਼ਾਂ ਨੂੰ ਇਸ ਤਰੀਕੇ ਨਾਲ ਦਰਸਾਇਆ ਗਿਆ ਹੈ ਕਿ ਮਨੁੱਖੀ ਦਿਮਾਗ ਲਈ ਬਦਲਣਾ ਅਸੰਭਵ ਨਹੀਂ ਹੈ। ਭਾਵੇਂ ਕਿ ਸੱਚੀਆਂ ਘਟਨਾਵਾਂ ਦੇ ਮੱਦੇਨਜ਼ਰ ਬਣਾਏ ਗਏ ਹਨ, ਪਰ ਅਜਿਹੇ ਅਪਰਾਧਿਕ ਸੀਰੀਅਲਾਂ ਦਾ ਅਸਰ ਸਮਾਜ ‘ਤੇ ਮਾੜਾ ਪੈ ਰਿਹਾ ਹੈ। ਇਸ ਦੇ ਪ੍ਰਭਾਵ ਖਾਸ ਤੌਰ ‘ਤੇ ਨੌਜਵਾਨਾਂ ਵਿੱਚ ਗੰਭੀਰ ਹੁੰਦੇ ਹਨ। ਇਸ ਬਾਰੇ ਕਈ ਅਧਿਐਨ ਕੀਤੇ ਗਏ ਹਨ।

Add a Comment

Your email address will not be published. Required fields are marked *