ਪਤਨੀ ਤੇ 3 ਧੀਆਂ ਦਾ ਕੀਤਾ ਬਰੇਹਿਮੀ ਨਾਲ ਕਤਲ, ਫਿਰ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼

ਗੁਰਦਾਸਪੁਰ- ਪਾਕਿਸਤਾਨ ਦੇ ਸ਼ਹਿਰ ਕਰਾਚੀ ਦੀ ਸਮਸੀ ਸੁਸਾਇਟੀ ’ਚ ਮੰਗਲਵਾਰ ਦੇਰ ਰਾਤ ਇਕ ਵਿਅਕਤੀ ਨੇ ਆਪਣੀ ਪਤਨੀ ਅਤੇ ਤਿੰਨ ਕੁੜੀਆਂ ਦਾ ਕਤਲ ਕਰਕੇ ਖ਼ੁਦ ਵੀ ਖ਼ੁਦਕੁਸ਼ੀ ਕਰਨ ਦੀ ਕੌਸ਼ਿਸ ਕੀਤੀ। ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਦੋਸ਼ੀ ਨੂੰ ਹਿਰਾਸਤ ਵਿਚ ਲੈ ਕੇ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ। ਜਦਕਿ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ।

ਸੂਤਰਾਂ ਅਨੁਸਾਰ ਬੀਤੀ ਦੇਰ ਰਾਤ ਦੋਸ਼ੀ ਫਵਾਦ ਅਤੇ ਉਸ ਦੀ ਪਤਨੀ ਦੇ ਵਿਚ ਮਾਮੂਲੀ ਵਿਵਾਦ ਦੇ ਬਾਅਦ ਫਵਾਦ ਨੇ ਤੇਜ ਹਥਿਆਰ ਨਾਲ ਆਪਣੀ ਪਤਨੀ ਕਾਦਰੀ ਸਮੇਤ ਲੜਕੀ ਰੋਮਾ, ਰੁਬੀਆ ਅਤੇ ਸਲਮਾ ਦਾ ਕਤਲ ਕਰ ਦਿੱਤਾ। ਉਸ ਦੇ ਬਾਅਦ ਦੋਸ਼ੀ ਨੇ ਆਪਣਾ ਗਲਾ ਕੱਟ ਕੇ ਖ਼ੁਦਕੁਸ਼ੀ ਕਰਨ ਦੀ ਕੌਸ਼ਿਸ ਵੀ ਕੀਤੀ। ਉੱਪਰ ਛੱਤ ‘ਤੇ ਚੀਕਾ ਸੁਣਨ ਦੇ ਬਾਅਦ ਜਦ ਦੋਸ਼ੀ ਦੀ ਮਾਂ ਅਤੇ ਭਰਾ ਦੀ ਪਤਨੀ ਛੱਤ ‘ਤੇ ਪਹੁੰਚੀਆਂ ਤਾਂ ਫਵਾਦ ਤੜਪ ਰਿਹਾ ਸੀ, ਜਦਕਿ ਹੋਰ ਤਿੰਨੇ ਦਮ ਤੋੜ ਚੁੱਕੀਆਂ ਸਨ। ਪੁਲਸ ਨੂੰ ਸੂਚਿਤ ਕਰਨ ‘ਤੇ ਪੁਲਸ ਨੇ ਫਵਾਦ ਨੂੰ ਕਰਾਚੀ ਦੇ ਪ੍ਰਾਇਵੇਟ ਹਸਪਤਾਲ ਵਿਚ ਪਹੁੰਚਾਇਆ। ਪੁਲਸ ਨੂੰ ਸ਼ੱਕ ਹੈ ਕਿ ਦੋਸ਼ੀ ਆਪਣੀ ਪਤਨੀ ਅਤੇ ਵੱਡੀ ਕੁੜੀ ਦੇ ਚਰਿੱਤਰ ‘ਤੇ ਸ਼ੱਕ ਕਰਦਾ ਸੀ, ਜੋ ਉਨ੍ਹਾਂ ਦੇ ਕਤਲ ਦਾ ਕਾਰਨ ਬਣਿਆ।

Add a Comment

Your email address will not be published. Required fields are marked *