ਯੂ-ਟਿਊਬ ਤੋਂ ਹਟਾਇਆ ਗਿਆ ਸਿੱਧੂ ਮੂਸੇਵਾਲਾ ਤੇ ਬੋਹੇਮੀਆ ਦਾ ਇਹ ਗਾਣਾ

ਜਲੰਧਰ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਚਾਹੁਣ ਵਾਲਿਆਂ ਲਈ ਇਕ ਹੋਰ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ। ਸਿੱਧੂ ਮੂਸੇਵਾਲਾ ਦੇ ਗਾਣੇ ‘SYL’ ਨੂੰ ਯੂ-ਟਿਊਬ ਤੋਂ ਹਟਾਉਣ ਮਗਰੋਂ ਹੁਣ ਮੂਸੇਵਾਲਾ ਤੇ ਗਾਇਕ ਬੋਹੇਮੀਆ ਵੱਲੋਂ ਗਾਏ ਇਕ ਗਾਣੇ ਨੂੰ ਯੂ-ਟਿਊਬ ਤੋਂ ਹਟਾ ਦਿੱਤਾ ਗਿਆ। ਇਨ੍ਹਾਂ ਦੋਵਾਂ ਵੱਲੋਂ ਗਾਏ ਗਾਣੇ ‘ਸੇਮ ਬੀਫ’ ਨੂੰ ਯੂ-ਟਿਊਬ ਤੋਂ ਹਟਾਇਆ ਗਿਆ ਹੈ। ਇਸ ਗਾਣੇ ਨੂੰ ਪ੍ਰਸ਼ੰਸਕਾਂ ਵੱਲੋਂ ਬਹੁਤ ਪਿਆਰ ਦਿੱਤਾ ਗਿਆ ਸੀ ਪਰ ਹੁਣ ਸਰਚ ਕਰਨ ’ਤੇ ‘ਸੇਮ ਬੀਫ’ ਗਾਣੇ ਦੀ ਵੀਡੀਓ ਦਿਖਾਈ ਨਹੀਂ ਦਿੰਦੀ।

ਇਨ੍ਹਾਂ ਦੋਵਾਂ ਨੇ ਪੰਜਾਬੀ ਇੰਡਸਟਰੀ ਨੂੰ ਬਹੁਤ ਸ਼ਾਨਦਾਰ ਗਾਣੇ ਦਿੱਤੇ ਹਨ। ਇਸ ਗੀਤ ਦੀ ਵੀਡੀਓ ਨੂੰ ਜੇ. ਹਿੰਦ ਵੱਲੋਂ ਕਾਪੀਰਾਈਟ ਦਾਅਵੇ ਕਾਰਨ ਯੂਟਿਊਬ ਤੋਂ ਹਟਾਇਆ ਗਿਆ ਹੈ। ਉਂਝ ਜੇ. ਹਿੰਦ ਬੋਹੇਮੀਆ ਦਾ ਨੇੜਲੇ ਦੋਸਤ ’ਚੋਂ ਹੈ ਅਤੇ ਇਨ੍ਹਾਂ ਨੇ ਮਿਲ ਕੇ ਕੁਝ ਸ਼ਾਨਦਾਰ ਪ੍ਰੋਜੈਕਟਾਂ ’ਤੇ ਕੰਮ ਕੀਤਾ ਪਰ ਜੇ. ਹਿੰਦ ਨੇ ਬੋਹੇਮੀਆ ਅਤੇ ਸਿੱਧੂ ਮੂਸੇਵਾਲਾ ਦੇ ਗੀਤ ‘ਸੇਮ ਬੀਫ’ ‘ਤੇ ਕਾਪੀਰਾਈਟ ਦਾ ਦਾਅਵਾ ਕਿਉਂ ਠੋਕਿਆ ਹੈ, ਇਸ ਦਾ ਕਾਰਨ ਪਤਾ ਨਹੀਂ ਲੱਗਾ ਹੈ। ਇਹ ਗਾਣਾ ਯਸ਼ਰਾਜ ਮਿਊਜ਼ਿਕ ਦੇ ਅਧਿਕਾਰਤ ਯੂਟਿਊਬ ’ਤੇ ਸੀ ਪਰ ਹੁਣ ਇਹ ਸਿਰਫ MP3 ਵਰਜ਼ਨ ’ਚ ਇਕ ਨਿੱਜੀ ਯੂ-ਟਿਊਬ ਚੈਨਲ ’ਤੇ ਮੁਹੱਈਆ ਹੈ।

Add a Comment

Your email address will not be published. Required fields are marked *