ਅਮਰੀਕਾ ਦੀ ਝੀਲ ’ਚ ਦੋ ਭਾਰਤੀ ਵਿਦਿਆਰਥੀਆਂ ਦੀ ਡੁੱਬਣ ਕਾਰਨ ਮੌਤ

ਹਿਊਸਟਨ, 28 ਨਵੰਬਰ– ਅਮਰੀਕਾ ਦੇ ਮਿਸੂਰੀ ਸੂਬੇ ਵਿੱਚ ਓਜ਼ਾਰਕਸ ਝੀਲ ਵਿੱਚ ਤਿਲੰਗਾਨਾ ਨਾਲ ਸਬੰਧਤ ਦੋ ਭਾਰਤੀ ਵਿਦਿਆਰਥੀ ਡੁੱਬ ਗਏ। ਪੁਲੀਸ ਮੁਤਾਬਕ ਪੀੜਤਾਂ ਦੀ ਪਛਾਣ 24 ਸਾਲਾ ਉਤੇਜ ਕੁੰਟਾ ਤੇ 25 ਸਾਲਾ ਸ਼ਿਵਾ ਕੈਲੀਗਰੀ ਵਜੋਂ ਹੋਈ ਹੈ ਤੇ ਹਾਦਸਾ ਸ਼ਨਿੱਚਰਵਾਰ ਨੂੰ ਵਾਪਰਿਆ ਸੀ। ਪੀੜਤ ਵਿਦਿਆਰਥੀਆਂ ਦੇ ਨਾਂ ਤੋਂ ਛੁੱਟ ਉਨ੍ਹਾਂ ਬਾਰੇ ਅਜੇ ਬਹੁਤੀ ਤਫ਼ਸੀਲ ਨਹੀਂ ਮਿਲੀ। ਤਿਲੰਗਾਨਾ ਦੇ ਮੰਤਰੀ ਕੇ.ਟੀ.ਰਾਮਾ ਰਾਓ ਨੇ ਇਕ ਟਵੀਟ ਵਿਚ ਕਿਹਾ ਕਿ ਵਿਦਿਆਰਥੀਆਂ ਦੀਆਂ ਮ੍ਰਿਤਕ ਦੇਹਾਂ ਵਾਪਸ ਭਾਰਤ ਲਿਆਉਣ ਲਈ ਪੀੜਤ ਪਰਿਵਾਰਾਂ ਦੀ ਹਰ ਸੰਭਵ ਮਦਦ ਲਈ ਲੋੜੀਂਦੀਆਂ ਹਦਾਇਤਾਂ ਕਰ ਦਿੱਤੀਆਂ ਗਈਆਂ ਹਨ। ਮਿਸੂਰੀ ਸਟੇਟ ਹਾਈਵੇਅਜ਼ ਪੈਟਰੋਲ ਨੇ ਸ਼ਨਿੱਚਰਵਾਰ ਨੂੰ ਆਪਣੇ ਟਵਿੱਟਰ ਪੇਜ ’ਤੇ ਟਵੀਟ ਕੀਤਾ ਸੀ ਕਿ ਉਨ੍ਹਾਂ ਨੂੰ ਬਾਅਦ ਦੁਪਹਿਰ 2:20 ਵਜੇ ਦੇ ਕਰੀਬ ਮਦਦ ਲਈ ਪਹਿਲੀ ਕਾਲ ਆਈ ਸੀ। ਪੁਲੀਸ ਨੇ ਇਕ ਬਿਆਨ ਵਿੱਚ ਕਿਹਾ ਕਿ ਵਿਦਿਆਰਥੀ ਉਤੇਜ ਕੁੰਟਾ ਤੈਰਨ ਲਈ ਝੀਲ ਵਿੱਚ ਉਤਰਿਆ ਸੀ। ਇਸ ਦੌਰਾਨ ਜਦੋਂ ਉਸ ਦੇ ਪੈਰ ਨਾ ਲੱਗੇ ਤਾਂ ਉਹਦੇ ਦੋਸਤ ਕੈਲੀਗਰੀ ਨੇ ਉਸ ਨੂੰ ਬਚਾਉਣ ਲਈ ਝੀਲ ਵਿੱਚ ਛਾਲ ਮਾਰ ਦਿੱਤੀ, ਪਰ ਦੋਵੇਂ ਝੀਲ ਵਿੱਚ ਡੁੱਬ ਗਏ। ਪੁਲੀਸ ਨੇ ਕਿਹਾ ਕਿ ਕੁੰਟਾ ਦੀ ਮ੍ਰਿਤਕ ਦੇਹ ਹਾਦਸੇ ਤੋਂ ਦੋ ਘੰਟਿਆਂ ਮਗਰੋਂ ਮਿਲ ਗਈ ਜਦੋਂਕਿ ਕੈਲੀਗਰੀ ਦੀ ਲਾਸ਼ ਐਤਵਾਰ ਨੂੰ ਲੱਭੀ।

Add a Comment

Your email address will not be published. Required fields are marked *