ਆਕਾਸ਼ਦੀਪ ਸਿੰਘ ਦੀ ਮਿਹਨਤ ‘ਤੇ ਫਿਰਿਆ ਪਾਣੀ, ਆਖ਼ਰੀ ਮਿੰਟ ‘ਚ ਭਾਰਤ ਤੋਂ ਜਿੱਤਿਆ ਆਸਟ੍ਰੇਲੀਆ

ਆਕਾਸ਼ਦੀਪ ਸਿੰਘ ਦੀ ਹੈਟ੍ਰਿਕ ਦੇ ਬਾਵਜੂਦ ਭਾਰਤੀ ਹਾਕੀ ਟੀਮ ਨੂੰ ਅੱਜ ਇੱਥੇ ਪੰਜ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿੱਚ ਆਸਟਰੇਲੀਆ ਤੋਂ 4-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਆਕਾਸ਼ਦੀਪ ਸਿੰਘ ਨੇ 10ਵੇਂ, 27ਵੇਂ ਅਤੇ 59ਵੇਂ ਮਿੰਟ ਵਿੱਚ ਤਿੰਨ ਗੋਲ ਕੀਤੇ ਜਦਕਿ ਕਪਤਾਨ ਹਰਮਨਪ੍ਰੀਤ ਸਿੰਘ (31ਵੇਂ ਮਿੰਟ) ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲਿਆ। 

ਆਸਟਰੇਲੀਆ ਵੱਲੋਂ ਲਚਲਾਨ ਸ਼ਾਰਪ ਨੇ 5ਵੇਂ ਮਿੰਟ, ਨਾਥਨ ਇਫਰੋਮਸ ਨੇ 21ਵੇਂ, ਟਾਮ ਕ੍ਰੇਗ ਨੇ 41ਵੇਂ ਅਤੇ ਬਲੇਕ ਗੋਵਰਜ਼ ਨੇ 57ਵੇਂ ਅਤੇ 60ਵੇਂ ਮਿੰਟ ਵਿੱਚ ਗੋਲ ਕੀਤੇ। ਗੋਵਰਜ਼  ਨੇ ਮੈਚ ਦੇ ਅਖੀਰ ਵਿੱਚ ਪੈਨਲਟੀ ਕਾਰਨਰ ਰਾਹੀਂ ਦੋ ਗੋਲ ਕੀਤੇ। ਭਾਰਤ ਦੇ ਮੁੱਖ ਕੋਚ ਗ੍ਰਾਹਮ ਰੀਡ ਨੇ ਕਿਹਾ, “ਮੈਚ ਦਾ ਅੰਤ ਬਹੁਤ ਨਿਰਾਸ਼ਾਜਨਕ ਰਿਹਾ। ਇਸ ਤੋਂ ਪਹਿਲਾਂ ਸ਼ਾਇਦ ਟੀਮ ਨੇ ਕਾਫੀ ਵਧੀਆ ਪ੍ਰਦਰਸ਼ਨ ਕੀਤਾ।’’ ਲੜੀ ਦਾ ਦੂਜਾ ਮੈਚ ਐਤਵਾਰ ਨੂੰ ਖੇਡਿਆ ਜਾਵੇਗਾ। 

Add a Comment

Your email address will not be published. Required fields are marked *