ਦਾਰੂ ਪੀ ਕੇ ਡਾਂਸ ਕਰਦੀ ਦਿਖੀ ਫਿਨਲੈਂਡ ਦੀ PM ਸਨਾ ਮਰੀਨ, ਵਿਰੋਧੀਆਂ ਨੇ ਲਗਾਏ ਡਰੱਗਜ਼ ਲੈਣ ਦੇ ਦੋਸ਼
August 19, 2022
ਹੇਲਸਿੰਕੀ – ਫਿਨਲੈਂਡ ਦੀ ਪ੍ਰਧਾਨ ਮੰਤਰੀ ਸਨਾ ਮਰੀਨ ਆਪਣੀ ਇੱਕ ਵੀਡੀਓ ਲੀਕ ਹੋਣ ਤੋਂ ਬਾਅਦ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ‘ਤੇ ਆ ਗਈ ਹੈ। ਵੀਡੀਓ ‘ਚ ਉਹ ਸ਼ਰਾਬ ਪੀ ਕੇ ਆਪਣੇ ਦੋਸਤਾਂ ਨਾਲ ਡਾਂਸ ਕਰ ਰਹੀ ਹੈ। ਘਟਨਾ ਬੁੱਧਵਾਰ ਦੇਰ ਰਾਤ ਦੀ ਦੱਸੀ ਜਾ ਰਹੀ ਹੈ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਦੋਸ਼ ਲਗਾਇਆ ਹੈ ਕਿ ਸਨਾ ਮਰੀਨ ਨੇ ਦੋਸਤਾਂ ਨਾਲ ਡਰੱਗਜ਼ ਦਾ ਸੇਵਨ ਕੀਤਾ ਸੀ। ਵਿਰੋਧੀ ਧਿਰ ਉਨ੍ਹਾਂ ਦੇ ਅਸਤੀਫੇ ਦੀ ਮੰਗ ਕਰ ਰਹੀ ਹੈ। ਦੂਜੇ ਪਾਸੇ, ਸਨਾ ਮਰੀਨ ਨੇ ਕਬੂਲ ਕੀਤਾ ਹੈ ਕਿ ਉਹ ਆਪਣੇ ਦੋਸਤਾਂ ਨਾਲ ਸ਼ਰਾਬ ਪੀ ਰਹੀ ਸੀ ਪਰ, ਡਰੱਗ ਲੈਣ ਦੀਆਂ ਅਫਵਾਹਾਂ ਅਤੇ ਚੁਣੌਤੀਆਂ ਦਾ ਖੰਡਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਹ ਡਰੱਗ ਟੈਸਟ ਲਈ ਤਿਆਰ ਹੈ।

