UPI ਦੀ ਬ੍ਰਿਟੇਨ ’ਚ ਉਤਰਨ ਦੀ ਤਿਆਰੀ, ਭਾਰਤੀ ਯਾਤਰੀਆਂ ਨੂੰ ਮਿਲੇਗੀ ਸੌਖਾਲੇ ਡਿਜੀਟਲ ਭੁਗਤਾਨ ਦੀ ਸਹੂਲਤ

ਨਵੀਂ ਦਿੱਲੀ  – ਸਵਦੇਸ਼ੀ ਤੌਰ ’ਤੇ ਵਿਕਸਿਤ ਤੁਰੰਤ ਆਧਾਰ ’ਤੇ ਭੁਗਤਾਨ ਸਲਿਊਸ਼ਨ ਯੂਨੀਫਾਈਡ ਪੇਮੈਂਟਸ ਇੰਟਰਫੇਸ (ਯੂ. ਪੀ. ਆਈ.) ਬ੍ਰਿਟੇਨ ਦੇ ਬਾਜ਼ਾਰ ’ਚ ਉਤਰੇਗਾ। ਸ਼ੁਰੂਆਤ ’ਚ ਇਸ ਦੇ ਰਾਹੀਂ ਕਿਊ. ਆਰ. ਕੋਡ ਆਧਾਰਿਤ ਲੈਣ-ਦੇਣ ਕੀਤਾ ਜਾ ਸਕੇਗਾ।

ਐੱਨ. ਪੀ. ਸੀ. ਆਈ. ਇੰਟਰਨੈਸ਼ਨਲ ਪੇਮੈਂਟਸ ਲਿਮਟਿਡ (ਐੱਨ. ਆਈ. ਪੀ. ਐੱਲ.) ਨੇ ਬ੍ਰਿਟੇਨ ’ਚ ਆਪਣੇ ਭੁਗਤਾਨ ਸਲਿਊਸ਼ਨਸ ਦੀ ਕੌਮਾਂਤਰੀ ਪੱਧਰ ’ਤੇ ਮਨਜ਼ੁੂਰੀ ਲਈ ਭੁਗਤਾਨ ਸਲਿਊਸ਼ਨ ਪ੍ਰੋਵਾਈਡਰ ਪੇਅ-ਐਕਸਪਰਟ ਨਾਲ ਸਾਂਝੇਦਾਰੀ ਕੀਤੀ ਹੈ। ਐੱਨ. ਆਈ. ਪੀ. ਐੱਲ., ਭਾਰਤੀ ਰਾਸ਼ਟਰੀ ਭੁਗਤਾਨ ਨਿਗਮ (ਐੱਨ. ਪੀ. ਸੀ. ਆਈ.) ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਹੈ। ਇਸ ਨੇ ਦੁਨੀਆ ਦਾ ਸਭ ਤੋਂ ਵੱਡਾ ਭੁਗਤਾਨ ਸਲਿਊਸ਼ਨ ਯੂ. ਪੀ. ਆਈ. ਅਤੇ ਰੁਪੇ ਕਾਰਡ ਯੋਜਨਾ ਵਿਕਸਿਤ ਕੀਤੀ ਹੈ।

ਐੱਨ. ਪੀ. ਸੀ. ਆਈ. ਨੇ ਵੀਰਵਾਰ ਨੂੰ ਬਿਆਨ ’ਚ ਕਿਹਾ ਕਿ ਇਸ ਸਹਿਯੋਗ ਰਾਹੀਂ ਬ੍ਰਿਟੇਨ ’ਚ ਮੁਹੱਈਆ ਭਾਰਤੀ ਭੁਗਤਾਨ ਸਲਿਊਸ਼ਨ ਸਾਰੇ ਪੇਅ ਐਕਸਪਰਟ ਐਂਡ੍ਰਾਇਡ ਪੁਆਇੰਟ ਆਫ ਸੇਲ (ਪੀ. ਓ. ਐੱਸ.) ਉਪਕਰਨਾਂ ’ਤੇ ਸਟੋਰਾਂ ’ਚ ਭੁਗਤਾਨ ਲਈ ਸੌਖਾਲੇ ਹੋਣਗੇ। ਇਸ ਦੀ ਸ਼ੁਰੂਆਤ ਯੂ. ਪੀ. ਆਈ. ਆਧਾਰਿਤ ਕਿਊ. ਆਰ. ਕੋਡ ਭੁਗਤਾਨ ਰਾਹੀਂ ਹੋਵੇਗੀ। ਬਾਅਦ ’ਚ ਇਸ ਦੇ ਰੁਪੇ ਕਾਰਡ ਭੁਗਤਾਨ ਰਾਹੀਂ ਏਕੀਕਰਨ ਦੀ ਸੰਭਾਵਨਾ ਲੱਭੀ ਜਾਵੇਗੀ।

ਯੂ. ਪੀ. ਆਈ. ਰਾਹੀਂ 2021 ’ਚ 940 ਅਰਬ ਡਾਲਰ ਲੈਣ-ਦੇਣ ਹੋਏ ਜੋ ਭਾਰਤ ਦੇ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਦੇ 31 ਫੀਸਦੀ ਦੇ ਬਰਾਬਰ ਹੈ।

Add a Comment

Your email address will not be published. Required fields are marked *