ਅਕਸ਼ੈ ਕੁਮਾਰ ਨੂੰ ਇੱਕ ਹੋਰ ਵੱਡਾ ਝਟਕਾ, ‘ਹੇਰਾ ਫੇਰੀ 3’ ਤੋਂ ਬਾਅਦ ਇਨ੍ਹਾਂ ਦੋ ਵੱਡੀਆਂ ਫ਼ਿਲਮਾਂ ਤੋਂ ਵੀ ਧੋਣੇ ਪਏ ਹੱਥ

ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਪਿਛਲੇ ਕੁਝ ਦਿਨਾਂ ਤੋਂ ਫ਼ਿਲਮ ‘ਹੇਰਾ ਫੇਰੀ 3’ ਦਾ ਹਿੱਸਾ ਨਾ ਬਣਨ ਨੂੰ ਲੈ ਕੇ ਸੁਰਖੀਆਂ ‘ਚ ਹਨ। ਹਾਲ ਹੀ ‘ਚ ਪਰੇਸ਼ ਰਾਵਲ ਨੇ ਸੋਸ਼ਲ ਮੀਡੀਆ ‘ਤੇ ਪੁਸ਼ਟੀ ਕੀਤੀ ਕਿ ਕਾਰਤਿਕ ਆਰੀਅਨ ‘ਹੇਰਾ ਫੇਰੀ 3’ ‘ਚ ਨਜ਼ਰ ਆਉਣਗੇ, ਉਸ ਤੋਂ ਬਾਅਦ ਤਾਂ ਹੰਗਾਮਾ ਹੀ ਹੋ ਗਿਆ। ਖ਼ਬਰਾਂ ਮੁਤਾਬਕ, ਅਕਸ਼ੈ ਕੁਮਾਰ ‘ਹੇਰਾ ਫੇਰੀ 3’ ਲਈ 90 ਕਰੋੜ ਰੁਪਏ ਦੀ ਫੀਸ ਅਤੇ ਫ਼ਿਲਮ ਦੇ ਮੁਨਾਫੇ ਦੇ ਹਿੱਸੇ ਦੀ ਮੰਗ ਕੀਤੀ ਸੀ। ਜਦੋਂ ਕਿ ਕਾਰਤਿਕ ਆਰੀਅਨ ਸਿਰਫ਼ 30 ਕਰੋੜ ਰੁਪਏ ‘ਚ ਫ਼ਿਲਮ ਕਰਨ ਲਈ ਤਿਆਰ ਸਨ। ਇਸ ਕਾਰਨ ਅਕਸ਼ੈ ਕੁਮਾਰ ਨੂੰ ਇਸ ਫ਼ਿਲਮ ਤੋਂ ਹੱਥ ਧੋਣੇ ਪਏ। ਹਾਲਾਂਕਿ ਅਕਸ਼ੈ ਕੁਮਾਰ ਨੇ ਇਸ ਬਾਰੇ ਕਿਹਾ ਸੀ ਕਿ ਉਹ ਫ਼ਿਲਮ ਦੀ ਸਕ੍ਰਿਪਟ ਤੋਂ ਖੁਸ਼ ਨਹੀਂ ਹਨ, ਇਸ ਲਈ ਉਨ੍ਹਾਂ ਨੇ ਆਪਣਾ ਹੱਥ ਪਿੱਛੇ ਖਿੱਚ ਲਏ ਹਨ। ਉਥੇ ਹੀ ਬਾਲੀਵੁੱਡ ਹੰਗਾਮਾ ਦੀ ਖ਼ਬਰ ਮੁਤਾਬਕ, ਫ਼ਿਲਮ ‘ਹੇਰਾ ਫੇਰੀ 3’ ਦੇ ਨਾਲ-ਨਾਲ ਅਕਸ਼ੈ ਆਪਣੀਆਂ ਦੋ ਵੱਡੀਆਂ ਫ਼ਿਲਮਾਂ ‘ਆਵਾਰਾ ਪਾਗਲ ਦੀਵਾਨਾ 2’ ਅਤੇ ‘ਵੈਲਕਮ 3’ ਦੇ ਸੀਕਵਲ ‘ਚ ਵੀ ਨਜ਼ਰ ਨਹੀਂ ਆਉਣਗੇ। 

ਇਸ ਰਿਪੋਰਟ ‘ਚ ਸੂਤਰ ਤੋਂ ਮਿਲੀ ਜਾਣਕਾਰੀ ਦਾ ਹਵਾਲਾ ਦਿੰਦੇ ਹੋਏ ਦੱਸਿਆ ਗਿਆ ਹੈ ਕਿ ‘ਹੇਰਾ ਫੇਰੀ 3’ ਨੂੰ ਲੈ ਕੇ ਅਕਸ਼ੈ ਵੱਲੋਂ ਦਿੱਤੇ ਗਏ ਬਿਆਨ ਕਿ ਉਹ ਸਕ੍ਰਿਪਟ ਤੋਂ ਖੁਸ਼ ਨਹੀਂ ਹਨ, ਇਸ ਲਈ ਉਹ ਫ਼ਿਲਮ ਤੋਂ ਵਾਕਆਊਟ ਕਰ ਰਹੇ ਹਨ। ਉਨ੍ਹਾਂ ਦੇ ਇਸ ਬਿਆਨ ਤੋਂ ਫਿਰੋਜ਼ ਨਾਡਿਆਡਵਾਲਾ ਦੁਖੀ ਹੋਏ, ਜਿਸ ਤੋਂ ਬਾਅਦ ਹੁਣ ਉਨ੍ਹਾਂ ਨੇ ਅਕਸ਼ੈ ਕੁਮਾਰ ਤੋਂ ਬਿਨਾਂ ‘ਆਵਾਰਾ ਪਾਗਲ ਦੀਵਾਨਾ 2’ ਅਤੇ ‘ਵੈਲਕਮ 3’ ਬਣਾਉਣ ਦਾ ਫ਼ੈਸਲਾ ਕੀਤਾ ਹੈ। ਹਾਲਾਂਕਿ ਅਜੇ ਤੱਕ ਇਸ ਬਾਰੇ ਅਧਿਕਾਰਤ ਤੌਰ ‘ਤੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਜੇਕਰ ਇਹ ਸੱਚ ਹੈ ਤਾਂ ‘ਹੇਰਾ ਫੇਰੀ 3’ ਤੋਂ ਬਾਅਦ ਇਨ੍ਹਾਂ ਦੋ ਵੱਡੀਆਂ ਫ਼ਿਲਮਾਂ ਦੇ ਸੀਕਵਲ ਤੋਂ ਬਾਹਰ ਹੋਣਾ ਅਕਸ਼ੈ ਲਈ ਕਿਸੇ ਵੱਡੇ ਝਟਕੇ ਤੋਂ ਘੱਟ ਨਹੀਂ ਹੈ।

Add a Comment

Your email address will not be published. Required fields are marked *