‘ਸ਼ਹਿਜ਼ਾਦਾ’ ਟੀਜ਼ਰ : ਲੋਕਾਂ ਦੇ ਨਿਸ਼ਾਨੇ ’ਤੇ ਆਏ ਕਾਰਤਿਕ ਆਰੀਅਨ, ਅੱਲੂ ਅਰਜੁਨ ਨਾਲ ਤੁਲਨਾ ਪਈ ਭਾਰੀ

ਮੁੰਬਈ – 22 ਨਵੰਬਰ ਨੂੰ ਬਾਲੀਵੁੱਡ ਅਦਾਕਾਰ ਕਾਰਤਿਕ ਆਰੀਅਨ ਦਾ ਜਨਮਦਿਨ ਸੀ। ਇਸ ਮੌਕੇ ਕਾਰਤਿਕ ਆਰੀਅਨ ਦੀ ਆਗਾਮੀ ਫ਼ਿਲਮ ‘ਸ਼ਹਿਜ਼ਾਦਾ’ ਦਾ ਫਰਸਟ ਲੁੱਕ ਟੀਜ਼ਰ ਰਿਲੀਜ਼ ਕੀਤਾ ਗਿਆ। ਇਹ ਟੀਜ਼ਰ ਜਿਵੇਂ ਹੀ ਰਿਲੀਜ਼ ਹੋਇਆ ਤਾਂ ਲੋਕਾਂ ਨੇ ਕਾਰਤਿਕ ਆਰੀਅਨ ਤੇ ਫ਼ਿਲਮ ਦੀ ਟੀਮ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ। ਅਸਲ ’ਚ ਕਾਰਤਿਕ ਆਰੀਅਨ ਦੀ ‘ਸ਼ਹਿਜ਼ਾਦਾ’ ਫ਼ਿਲਮ ਸਾਊਥ ਸੁਪਰਸਟਾਰ ਅੱਲੂ ਅਰਜੁਨ ਦੀ ਸੁਪਰਹਿੱਟ ਫ਼ਿਲਮ ‘ਆਲਾ ਵੈਕੁੰਥਾਪੁਰਾਮੁਲੂ’ ਦੀ ਹਿੰਦੀ ਰੀਮੇਕ ਹੈ। ਇਸੇ ਦੇ ਚਲਦਿਆਂ ਕਾਰਤਿਕ ਆਰੀਅਨ ਨੂੰ ਟਰੋਲ ਕੀਤਾ ਜਾ ਰਿਹਾ ਹੈ। ਲੋਕ ਕਾਰਤਿਕ ਆਰੀਅਨ ਤੇ ਅੱਲੂ ਅਰਜੁਨ ਦੀਆਂ ਤਸਵੀਰਾਂ ਨੂੰ ਜੋੜ ਕੇ ਆਪਸ ’ਚ ਤੁਲਨਾ ਕਰ ਰਹੇ ਹਨ।

ਹਾਲਾਂਕਿ ਜ਼ਿਆਦਾਤਰ ਲੋਕਾਂ ਦਾ ਇਹੀ ਕਹਿਣਾ ਹੈ ਕਿ ਸਵੈਗ ਦੇ ਮਾਮਲੇ ’ਚ ਅੱਲੂ ਅਰਜੁਨ ਦਾ ਕੋਈ ਮੁਕਾਬਲਾ ਨਹੀਂ ਹੈ ਤੇ ਕਾਰਤਿਕ ਆਰੀਅਨ ਕਿਤੇ ਵੀ ਅੱਲੂ ਅਰਜੁਨ ਦੇ ਸਵੈਗ ਦੇ ਆਲੇ-ਦੁਆਲੇ ਨਹੀਂ ਹਨ। ਇਸੇ ਦੇ ਚਲਦਿਆਂ ‘ਸ਼ਹਿਜ਼ਾਦਾ’ ਫ਼ਿਲਮ ਨੂੰ ਬਾਈਕਾਟ ਕਰਨ ਦੀ ਵੀ ਮੰਗ ਕੀਤੀ ਜਾ ਰਹੀ ਹੈ। ਲੋਕ ਅੱਲੂ ਅਰਜੁਨ ਦੀ ‘ਆਲਾ ਵੈਕੁੰਥਾਪੁਰਮੁਲੂ’ ਨੂੰ ਹਿੰਦੀ ’ਚ ਰੀਮੇਕ ਕਰਨ ਨੂੰ ਮਾੜਾ ਫ਼ੈਸਲਾ ਦੱਸ ਰਹੇ ਹਨ। ਦੱਸ ਦੇਈਏ ਕਿ ‘ਸ਼ਹਿਜ਼ਾਦਾ’ ਫ਼ਿਲਮ ’ਚ ਕਾਰਤਿਕ ਆਰੀਅਨ ਨਾਲ ਕ੍ਰਿਤੀ ਸੈਨਨ ਵੀ ਮੁੱਖ ਭੂਮਿਕਾ ਨਿਭਾਅ ਰਹੀ ਹੈ। ਫ਼ਿਲਮ ਨੂੰ ਰੋਹਿਤ ਧਵਨ ਨੇ ਡਾਇਰੈਕਟ ਕੀਤਾ ਹੈ, ਜੋ 10 ਫਰਵਰੀ, 2023 ਨੂੰ ਰਿਲੀਜ਼ ਹੋਣ ਜਾ ਰਹੀ ਹੈ।

Add a Comment

Your email address will not be published. Required fields are marked *