ਰਣਵੀਰ ਸਿੰਘ ਨੂੰ ਮਿਲ ਐਮੀ ਵਿਰਕ ਨੇ ਕਿਹਾ ‘ਆਈ ਲਵ ਯੂ’, ਅੱਗੋਂ ਮਿਲਿਆ ਇਹ ਜਵਾਬ

ਚੰਡੀਗੜ੍ਹ – ਪੰਜਾਬੀ ਅਦਾਕਾਰ ਤੇ ਗਾਇਕ ਐਮੀ ਵਿਰਕ ਨੇ ਕੁਝ ਘੰਟੇ ਪਹਿਲਾਂ ਹੀ ਇੰਸਟਾਗ੍ਰਾਮ ’ਤੇ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ’ਚ ਉਹ ਮਸ਼ਹੂਰ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਨਾਲ ਨਜ਼ਰ ਆ ਰਹੇ ਹਨ।

ਦੱਸ ਦੇਈਏ ਕਿ ਐਮੀ ਵਿਰਕ ਵਲੋਂ ਸਾਂਝੀਆਂ ਕੀਤੀਆਂ ਤਸਵੀਰਾਂ ਨੂੰ ਰਣਵੀਰ ਸਿੰਘ ਨੇ ਵੀ ਇੰਸਟਾਗ੍ਰਾਮ ਸਟੋਰੀਜ਼ ’ਚ ਅਪਡੇਟ ਕੀਤਾ ਹੈ। ਨਾਲ ਹੀ ਰਣਵੀਰ ਸਿੰਘ ਨੇ ਲਿਖਿਆ, ‘‘ਆਈ ਲਵ ਯੂ ਮੌਰ ਐਮੀ। ਮਾਈ ਮੇਨ ਮੈਨ।’’

PunjabKesari

ਐਮੀ ਵਿਰਕ ਮਸ਼ਹੂਰ ਬਾਲੀਵੁੱਡ ਫ਼ਿਲਮ ‘83’ ’ਚ ਰਣਵੀਰ ਸਿੰਘ ਨਾਲ ਸਕ੍ਰੀਨ ਸਾਂਝੀ ਕਰ ਚੁੱਕੇ ਹਨ। ਇਹ ਫ਼ਿਲਮ ਭਾਰਤੀ ਕ੍ਰਿਕਟ ਟੀਮ ਦੀ 1983 ’ਚ ਕ੍ਰਿਕਟ ਵਰਲਡ ਕੱਪ ਜਿੱਤਣ ’ਤੇ ਬਣੀ ਸੀ। ਰਣਵੀਰ ਸਿੰਘ ਨੇ ਫ਼ਿਲਮ ’ਚ ਕਪਿਲ ਦੇਵ ਤੇ ਐਮੀ ਵਿਰਕ ਨੇ ਕ੍ਰਿਕਟਰ ਬਲਵਿੰਦਰ ਸਿੰਘ ਸੰਧੂ ਦੀ ਭੂਮਿਕਾ ਨਿਭਾਈ ਸੀ।

Add a Comment

Your email address will not be published. Required fields are marked *