ਸ਼ਾਹਰੁਖ ਨੇ ਸ਼ਰੇਆਮ ਕਿਹਾ,  ਹੋਣੀ ਚਾਹੀਦੀ ਹੈ ਰਣਵੀਰ ਸਿੰਘ ਦੀ ਗ੍ਰਿਫ਼ਤਾਰੀ

ਮੁੰਬਈ – ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਨੇ ਕੁਝ ਦਿਨ ਪਹਿਲਾਂ ਇਕ ਨਿਊਡ ਫੋਟੋਸ਼ੂਟ ਕਰਵਾਇਆ ਸੀ, ਜਿਸ ਨੂੰ ਵੇਖ ਕੇ ਪ੍ਰਸ਼ੰਸਕ ਕਾਫ਼ੀ ਹੈਰਾਨ ਹੋ ਗਏ ਹਨ। ਰਣਵੀਰ ਸਿੰਘ ਦੀਆਂ ਨਿਊਡ ਤਸਵੀਰਾਂ ਨੇ ਨਵੇਂ ਵਿਵਾਦ ਨੂੰ ਵੀ ਹਵਾ ਦੇ ਦਿੱਤੀ। ਕੁਝ ਲੋਕਾਂ ਨੇ ਰਣਵੀਰ ਦੀਆਂ ਇਨ੍ਹਾਂ ਤਸਵੀਰਾਂ ‘ਚ ਕਲਾ ਦੇਖੀ ਤਾਂ ਕੁਝ ਅਜਿਹੇ ਵੀ ਸਨ, ਜਿਨ੍ਹਾਂ ਨੇ ਅਸ਼ਲੀਲਤਾ ਫੈਲਾਉਣ ਦੇ ਦੋਸ਼ ‘ਚ ਸ਼ਿਕਾਇਤ ਦਰਜ ਕਰਵਾਈ। ਇਸ ਸ਼ੂਟ ਤੋਂ ਬਾਅਦ ਹੀ ਉਸ ਨੂੰ ਮੁੰਬਈ ਪੁਲਸ ਨੇ ਵੀ ਤਲਬ ਕੀਤਾ ਸੀ। ਵਿਵਾਦਾਂ ਦੇ ਵਿਚਕਾਰ ਹੁਣ ‘ਕੌਫੀ ਵਿਦ ਕਰਨ’ ਦੇ ਇੱਕ ਐਪੀਸੋਡ ਤੋਂ ਸ਼ਾਹਰੁਖ ਖ਼ਾਨ ਦੀ ਇੱਕ ਕਲਿੱਪ ਵਾਇਰਲ ਹੋ ਰਹੀ ਹੈ, ਜਿਸ ‘ਚ ਉਹ ਰਣਵੀਰ ਸਿੰਘ ਨੂੰ ਜੇਲ੍ਹ ਭੇਜਣ ਦੀ ਗੱਲ ਕਰ ਰਹੇ ਹਨ।

ਦੱਸ ਦਈਏ ਕਿ ਸਾਲ 2016 ਦੇ ਇਸ ਵਾਇਰਲ ਵੀਡੀਓ ‘ਚ ਸ਼ਾਹਰੁਖ ਤੋਂ ਪੁੱਛਿਆ ਗਿਆ ਸੀ ਕਿ ਰਣਵੀਰ ਸਿੰਘ ਨੂੰ ਗ੍ਰਿਫ਼ਤਾਰ ਕਿਉਂ ਕੀਤਾ ਜਾ ਸਕਦਾ ਹੈ। ਰੈਪਿਡ-ਫਾਇਰ ਦੌਰਾਨ, ਸ਼ਾਹਰੁਖ ਨੇ ਕਿਹਾ, ”ਇਹ ਕੱਪੜੇ ਪਹਿਨਣ ਲਈ ਹੋ ਸਕਦਾ ਹੈ ਜਾ ਕੱਪੜੇ ਨਾ ਪਹਿਨਣ ਲਈ, ਦੋਵਾਂ ‘ਚੋਂ ਕੋਈ ਵੀ ਹੋ ਸਕਦਾ ਹੈ।” ਹਾਲਾਂਕਿ ਸ਼ਾਹਰੁਖ ਨੇ ਇਸ ਗੱਲ ਨੂੰ ਕਾਫ਼ੀ ਹਲਕੇ ਅੰਦਾਜ਼ ‘ਚ ਕਿਹਾ ਸੀ ਪਰ ਸੋਸ਼ਲ ਮੀਡੀਆ ਨੇ ਇਸ ਨੂੰ ਗੰਭੀਰਤਾ ਨਾਲ ਲੈਣਾ ਸ਼ੁਰੂ ਕਰ ਦਿੱਤਾ ਹੈ ਅਤੇ ਲੋਕ ਕਹਿ ਰਹੇ ਹਨ ਕਿ ਸ਼ਾਹਰੁਖ ਨੇ ਇਸ ਦੀ ਭਵਿੱਖਬਾਣੀ ਪਹਿਲਾਂ ਹੀ ਕਰ ਦਿੱਤੀ ਸੀ। ਕੁਝ ਲੋਕਾਂ ਨੇ ਕਿਹਾ ਕਿ ਸ਼ਾਹਰੁਖ ਨੂੰ ਇਸ ਗੱਲ ਦਾ ਪਹਿਲਾਂ ਤੋਂ ਹੀ ਪਤਾ ਸੀ।”

ਦੱਸਣਯੋਗ ਹੈ ਕਿ ਰਣਵੀਰ ਸਿੰਘ ਜਲਦ ਹੀ ‘ਰੌਕੀ ਔਰ ਰਾਣੀ’ ਦੀ ਲਵ ਸਟੋਰੀ ‘ਚ ਨਜ਼ਰ ਆਉਣ ਵਾਲਾ ਹੈ। ਫ਼ਿਲਮ ‘ਚ ਆਲੀਆ ਭੱਟ ਵੀ ਮੁੱਖ ਭੂਮਿਕਾ ‘ਚ ਹੈ। ਦੋਵੇਂ ਇਸ ਤੋਂ ਪਹਿਲਾਂ ‘ਗਲੀ ਬੁਆਏ’ ‘ਚ ਇਕੱਠੇ ਕੰਮ ਕਰ ਚੁੱਕੇ ਹਨ। ‘ਸਿੰਬਾ 2’ ਦੇ ਨਾਲ ਰਣਵੀਰ ਕੋਲ ਰੋਹਿਤ ਸ਼ੈੱਟੀ ਦੀ ਸਰਕਸ ਵੀ ਹੈ। ਕਥਿਤ ਤੌਰ ‘ਤੇ ਸ਼ਕਤੀਮਾਨ ਲਈ ਉਸ ਨਾਲ ਸੰਪਰਕ ਕੀਤਾ ਗਿਆ ਸੀ ਪਰ ਅਜੇ ਤੱਕ ਉਸ ਨੇ ਸਹਿਮਤੀ ਨਹੀਂ ਦਿੱਤੀ ਹੈ।

Add a Comment

Your email address will not be published. Required fields are marked *