ਰੈਸਟੋਰੈਂਟ ‘ਚ ਖਾਣੇ ਦਾ ਬਿੱਲ ਬਣਿਆ 1.3 ਕਰੋੜ ਰੁਪਏ, ਸੋਸ਼ਲ ਮੀਡੀਆ ‘ਤੇ ਹੋ ਰਹੀ ਚਰਚਾ

ਆਬੂ ਧਾਬੀ ਦਾ ਇਕ ਰੈਸਟੋਰੈਂਟ 1.3 ਕਰੋੜ ਰੁਪਏ ਦੇ ਖਾਣੇ ਦੇ ਬਿੱਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਕਾਰਨ ਚਰਚਾ ‘ਚ ਹੈ। ਤੁਰਕੀ ਦੇ ਇਕ ਕਰੋੜਪਤੀ ਸ਼ੈੱਫ ਨੇ ਹਾਲ ਹੀ ਵਿਚ ਸੁਰਖੀਆਂ ਬਣਾਈਆਂ ਅਤੇ ਉਸ ਨੇ ਆਪਣੇ ਰੈਸਟੋਰੈਂਟ ਤੋਂ ਇਕ ਬਿੱਲ ਦੀ ਫੋਟੋ ਸਾਂਝੀ ਕਰਨ ਤੋਂ ਬਾਅਦ ਇੰਟਰਨੈੱਟ ਨੂੰ ਹੈਰਾਨ ਕਰ ਦਿੱਤਾ। ਭੁਗਤਾਨ ਯੋਗ ਰਕਮ 615,065 ਦਿਰਹਾਮ ਸੀ ਜੋ ਤਕਰੀਬਨ 1.3 ਕਰੋੜ ਰੁਪਏ ਦੇ ਬਰਾਬਰ ਹੈ।

ਸਾਲਟ ਬੀ ਦੇ ਨਾਂ ਵਜੋਂ ਮਸ਼ਹੂਰ ਨੁਸਰਤ ਗੋਕੇ ਨੂੰ ਸੋਸ਼ਲ ਮੀਡੀਆ ‘ਤੇ ਨਕਾਰਾਤਮਕ ਪ੍ਰਤੀਕਿਰਿਆ ਵੀ ਮਿਲੀ। ਉਨ੍ਹਾਂ ‘ਚੋਂ ਬਹੁਤ ਸਾਰੇ ਬਿੱਲ ਤੋਂ ਨਾਰਾਜ਼ ਦਿਖਾਈ ਦਿੱਤੇ ਜਦੋਂ ਕਿ ਇੱਕ ਨੇ ਇਹ ਵੀ ਸੁਝਾਅ ਦਿੱਤਾ ਕਿ ਇਸ ਰਕਮ ਨਾਲ ਪੂਰੇ ਪਿੰਡ ਦੀ ਮਦਦ ਕੀਤੀ ਜਾ ਸਕਦੀ ਸੀ। ਇਕ ਹੋਰ ਯੂਜ਼ਰ ਨੇ ਕਿਹਾ, “ਗਰੀਬੀ ਰੇਖਾ ਤੋਂ ਹੇਠਾਂ ਤਕਰੀਬਨ 98 ਮਿਲੀਅਨ ਲੋਕ ਬੇਘਰ ਹਨ, ਅਤੇ ਤੁਸੀਂ ਝੂਠ ਫੈਲਾ ਰਹੇ ਹੋ?!!! ਅਜਿਹੀਆਂ ਗੱਲਾਂ ਪ੍ਰਕਾਸ਼ਿਤ ਕਰਨ ਪਿੱਛੇ ਕੀ ਮਕਸਦ ਹੈ? ਮੈਂ ਤੁਹਾਨੂੰ ਅਨਫਾਲੋ ਕਰਾਂਗਾ ਅਤੇ ਮੈਂ ਹਰ ਕਿਸੇ ਤੋਂ ਅਜਿਹਾ ਕਰਨ ਦੀ ਉਮੀਦ ਕਰਦਾ ਹਾਂ। .. ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ।”

ਸਾਲਟ ਬੀ ਅਕਸਰ ਸੋਨੇ ਦੇ ਕੋਟੇਡ ਸਟੀਕ ਦੇ ਵੀਡੀਓ ਸ਼ੇਅਰ ਕਰਦਾ ਹੈ ਜਿਸ ਵਿਚ ਭੋਜਨ ‘ਤੇ ਸੋਨੇ ਦੀ ਪਰਤ ਚੜ੍ਹੀ ਹੈ। ਹਾਲਾਂਕਿ ਸੋਨਾ ਭੋਜਨ ਵਿਚ ਕੋਈ ਸੁਆਦ ਨਹੀਂ ਜੋੜਦਾ, ਸਿਰਫ ਇਸ ਨੂੰ ਸੁੰਦਰ ਅਤੇ ਮਹਿੰਗੀ ਬਣਾਉਂਦੀ ਹੈ।

Add a Comment

Your email address will not be published. Required fields are marked *