ਦਿਨ-ਦਿਹਾੜੇ ਪ੍ਰਵਾਸੀ ਔਰਤਾਂ ਨੂੰ ਦਰਦਨਾਕ ਮੌਤ ਦੇਣ ਵਾਲਾ ਵਹਿਸ਼ੀ ਦਾਰਿੰਦਾ ਪੁਲਸ ਵੱਲੋਂ ਕਾਬੂ

ਰੋਮ : ਬੀਤੀ 17 ਨਵੰਬਰ, 2022 ਨੂੰ ਦਿਨ-ਦਿਹਾੜੇ ਸਵੇਰੇ 10 ਤੋਂ ਦੁਪਿਹਰ 1 ਵਜੇ ਤੱਕ ਤਿੰਨ ਪ੍ਰਵਾਸੀ ਔਰਤਾਂ ਨੂੰ ਬੇਦਰਦੀ ਨਾਲ ਮੌਤ ਦੇ ਘਾਟ ਉਤਾਰਨ ਵਾਲਾ ਵਹਿਸ਼ੀ ਦਾਰਿੰਦਾ ਇਟਲੀ ਪੁਲਸ ਨੇ ਕਾਫ਼ੀ ਨੱਠ-ਭੱਜ ਕਰਨ ਤੋਂ ਬਾਅਦ ਆਖਿਰਕਾਰ ਕਾਬੂ ਕਰ ਹੀ ਲਿਆ।ਮਿਲੀ ਜਾਣਕਾਰੀ ਅਨੁਸਾਰ ਰੋਮ ਦੇ ਪਰਾਤੀ ਇਲਾਕੇ ਵਿੱਚ 2 ਚਾਈਨਾ ਮੂਲ ਤੇ 1 ਕੋਲੰਬੀਆ ਮੂਲ ਦੀਆਂ ਔਰਤਾਂ ਦਾ ਤਿੱਖੇ ਬਲੇਡ ਸਟੀਲੇਟੋ ਨਾਲ ਕਤਲ ਕਰਨ ਵਾਲਾ ਕਥਿਤ ਦੋਸ਼ੀ 51 ਸਾਲਾ ਰੋਮਨ ਜਆਨਦਾਵੀਦੇ ਦੇ ਪਓ ਨੂੰ ਬੀਤੇ ਦਿਨ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ।

ਪੁਲਸ ਅਨੁਸਾਰ ਜਆਨਦਾਵੀਦੇ ਦੇ ਪਓ ਇੱਕ ਅੱਤ ਦਰਜ਼ੇ ਦਾ ਨਸ਼ੇਈ ਹੈ ਜਿਸ ਦਾ ਕਿ 2008 ਤੋਂ ਇੱਕ ਮਨੋਵਿਗਿਆਨਕ ਕੇਂਦਰ ਤੋਂ ਇਲਾਜ ਵੀ ਚੱਲ ਰਿਹਾ ਹੈ।ਇਹ ਸਖ਼ਸ ਇਟਲੀ ਦੇ ਨਾਮੀ ਮਾਫ਼ੀਏ ਨੈਪੋਲੀਟਨ ਕਾਮੋਰਾ ਦੇ ਮੁੱਖੀ ਮਕੇਲੇ ਸਨੇਸੇ ਦੀ ਗੱਡੀ ਦਾ ਡਰਾਈਵਰ ਵੀ ਰਹਿ ਚੁੱਕਾ ਹੈ ਤੇ ਅੱਜ ਵੀ ਇਸ ਦੇ ਸੰਬੰਧ ਮਾਫ਼ੀਆ ਨਾਲ ਮੰਨੇ ਜਾ ਰਹੇ ਹਨ।ਇਸ ਨੇ ਜਦੋਂ 3 ਔਰਤਾਂ ਦਾ ਕਤਲ ਕੀਤਾ ਤਾਂ ਉਹ ਨਸ਼ੇ ਨਾਲ ਧੁੱਤ ਸੀ। ਉਸ ਨੂੰ ਪੂਰੀ ਤਰ੍ਹਾਂ ਯਾਦ ਨਹੀਂ ਉਸ ਨੇ ਕੀ ਕੀਤਾ।ਪੁਲਸ ਨੂੰ 7 ਘੰਟੇ ਉਸ ਕੋਲੋ ਪੁੱਛ-ਗਿੱਛ ਕਰਨੀ ਪਈ, ਜਿਸ ਵਿੱਚ ਉਸ ਨੇ ਮੰਨਿਆ ਕਿ ਉਹ ਮ੍ਰਿਤਕ ਔਰਤਾਂ ਕੋਲ ਗਿਆ ਸੀ।

ਪੁਲਸ ਉਸ ਕਥਿਤ ਦੋਸ਼ੀ ਜਆਨਦਾਵੀਦੇ ਦੇ ਪਓ ਦੀ ਭੈਣ ਫਰਾਂਚਿਸਕਾ ਕੋਲੋ ਵੀ ਪੁੱਛ-ਗਿੱਛ ਕਰ ਰਹੀ ਹੈ ਪਰ ਉਹ ਪੁਲਸ ਨੂੰ ਕਹਿ ਰਹੀ ਹੈ ਕਿ ਇਸ ਘਟਨਾ ਦਾ ਉਸ ਦੀ ਮਾਂ ਨਾਲ ਕੋਈ ਜ਼ਿਕਰ ਨਾ ਕਰੋ ਕਿਉਂਕਿ 4 ਮਹੀਨੇ ਪਹਿਲਾਂ ਉਸ ਦੀ ਮਾਂ ਨੂੰ ਦਿਲ ਦਾ ਦੌਰਾ ਪਿਆ ਸੀ ਤੇ ਹੁਣ ਉਹ ਇਹ ਸਦਮਾ ਸ਼ਾਇਦ ਬਰਦਾਸ਼ਤ ਨਾ ਕਰ ਸਕੇ।ਪੁਲਸ ਨੇ ਜਆਨਦਾਵੀਦੇ ਦੇ ਪਓ ਨੂੰ ਗ੍ਰਿਫ਼ਤਾਰ ਕਰ ਜੇਲ੍ਹ ਭੇਜ ਦਿੱਤਾ ਹੈ ਤੇ ਜਲਦ ਹੀ ਉਸ ਨੂੰ ਜੱਜ ਸਾਹਮਣੇ ਪੇਸ਼ ਕੀਤਾ ਜਾਵੇਗਾ।ਦੋਸ਼ੀ ਫੜ੍ਹ ਹੋਣ ਨਾਲ ਰਾਜਧਾਨੀ ਦੇ ਲੋਕਾਂ ਦੇ ਚੇਹਰਿਆਂ ਤੋਂ ਖਾਸਕਰ ਔਰਤਾਂ ਤੋਂ ਇੱਦਾਂ ਲੱਗ ਰਿਹਾ ਹੈ ਕਿ ਜਿਵੇਂ ਉਹਨਾਂ ਨੇ ਸੁੱਖ ਦਾ ਸਾਹ ਲਿਆ ਹੋਵੇ।

Add a Comment

Your email address will not be published. Required fields are marked *