ਭਾਰਤ ਭੇਜੇ ਜਾਣ ਵਾਲੇ ਨਸ਼ੇ ਦੇ ਜਾਲ ’ਚ ਪਾਕਿਸਤਾਨ ਖੁਦ ਵੀ ਫਸਿਆ

ਗੁਰਦਾਸਪੁਰ : ਪਾਕਿਸਤਾਨ ਦੀ ਨੈਸ਼ਨਲ ਡਰੱਗ ਯੂਜ਼ਰ ਸਰਵੇ ਪਾਕਿਸਤਾਨ ਨੇ ਆਪਣੀ 2 ਸਾਲ ਦੀ ਮਿਹਨਤ ਤੋਂ ਬਾਅਦ ਜਾਰੀ ਰਿਪੋਰਟ ਵਿਚ ਪਾਕਿਸਤਾਨ ਦੇ ਰਾਜਨੇਤਾਵਾਂ ਸਮੇਤ ਉਥੇ ਦੀ ਫੌਜ ਤੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਨੂੰ ਪਾਕਿਸਤਾਨ ਵਿਚ ਵਧ ਰਹੇ ਨਸ਼ਿਆਂ ਦੇ ਰੁਝਾਨ ਵਿਸ਼ੇਸ਼ ਕਰਕੇ ਸਕੂਲੀ ਵਿਦਿਆਰਥੀਆਂ ਵਿਚ ਵਧਦੇ ਰੁਝਾਨ ਲਈ ਜ਼ਿੰਮੇਵਾਰੀ ਠਹਿਰਾ ਕੇ ਪਾਕਿਸਤਾਨ ਦੀ ਵਿਸ਼ਵ ਭਰ ਵਿਚ ਬਦਨਾਮੀ ਕੀਤੀ ਹੈ। ਬੇਸ਼ੱਕ ਇਸ ਰਿਪੋਰਟ ਨੂੰ ਅਖਬਾਰਾਂ ਵਿਚ ਪ੍ਰਕਾਸ਼ਿਤ ਹੋਣ ਤੋਂ ਰੋਕਣ ’ਚ ਸਫਲ ਹੋ ਗਈ ਹੈ ਪਰ ਸੰਗਠਨ ਨੇ ਇਸ ਰਿਪੋਰਟ ਨੂੰ ਸਰਕਾਰ ਦੇ ਸਾਹਮਣੇ ਰੱਖ ਕੇ ਜਨਤਕ ਕਰ ਦਿੱਤਾ ਹੈ।

ਰਿਪੋਰਟ ’ਚ ਕਿਹਾ ਗਿਆ ਹੈ ਕਿ ਪਾਕਿਸਤਾਨ ਦੀ ਭਾਰਤ ’ਚ ਨਸ਼ੇ ਵਾਲੇ ਪਦਾਰਥ ਭੇਜਣ ਦੀ ਯੋਜਨਾ ਦਾ ਸਭ ਤੋਂ ਜ਼ਿਆਦਾ ਅਸਰ ਪਾਕਿਸਤਾਨ ’ਚ ਹੀ ਦੇਖਣ ਨੂੰ ਮਿਲ ਰਿਹਾ ਹੈ। ਪਾਕਿਸਤਾਨ ਵਿਚ ਕਰੀਬ 7 ਕਰੋੜ 60 ਲੱਖ ਲੋਕ ਨਸ਼ੇ ਦੇ ਆਦੀ ਬਣ ਚੁੱਕੇ ਹਨ। ਇਨ੍ਹਾਂ ਵਿਚ 78 ਫੀਸਦੀ ਮਰਦ ਅਤੇ 22 ਫੀਸਦੀ ਔਰਤਾਂ ਹਨ। ਹਰ ਸਾਲ ਨਸ਼ੇੜੀਆਂ ਦੀ ਗਿਣਤੀ 40 ਹਜ਼ਾਰ ਦੀ ਦਰ ਨਾਲ ਵਧ ਰਹੀ ਹੈ। ਉਥੇ ਹੀ ਨਸ਼ਿਆਂ ਨਾਲ ਮਰਨ ਵਾਲਿਆਂ ਦੀ ਗਿਣਤੀ ਅੱਤਵਾਦ ਨਾਲ ਮਰਨ ਵਾਲਿਆਂ ਨਾਲੋਂ 3 ਗੁਣਾ ਵੱਧ ਹੈ।

ਰਿਪੋਰਟ ’ਚ ਸਪੱਸ਼ਟ ਕਿਹਾ ਗਿਆ ਹੈ ਕਿ ਪਾਕਿਸਤਾਨ ਦੀ ਫੌਜ ਅਤੇ ਖੁਫੀਆ ਏਜੰਸੀ ਆਈ. ਐੱਸ. ਆਈ., ਜਿਨ੍ਹਾਂ ਨਸ਼ਾ ਸਮੱਗਲਰਾਂ ਦੀ ਡਿਊਟੀ ਪਾਕਿਸਤਾਨ ਤੋਂ ਭਾਰਤ ’ਚ ਨਸ਼ੇ ਵਾਲੇ ਭੇਜਣ ’ਚ ਲਾਉਂਦੀ ਹੈ, ਉਹੀ ਨਸ਼ਾ ਸਮੱਗਲਰ ਇਸ ਗੱਲ ਦਾ ਲਾਭ ਉਠਾ ਕੇ ਭਾਰਤ ਭੇਜਣ ਲਈ ਆਈ. ਐੱਸ. ਆਈ. ਤੋਂ ਮਿਲੇ ਵਾਲੇ ਨਸ਼ੇ ਵਾਲੇ ਪਦਾਰਥਾਂ ਦਾ ਜ਼ਿਆਦਾਤਰ ਹਿੱਸਾ ਪਾਕਿਸਤਾਨ ’ਚ ਵੇਚਦੇ ਹਨ ਅਤੇ ਸਿੱਖਿਆ ਸੰਸਥਾਵਾਂ ’ਚ ਉਕਤ ਸਮੱਗਲਰਾਂ ਨੇ ਏਜੰਟ ਬਣਾ ਕੇ ਰੱਖੇ ਹਨ।

Add a Comment

Your email address will not be published. Required fields are marked *