ਸ਼ਹਿਨਾਜ਼ ਗਿੱਲ ਨਾਲ ਮਸਤੀ ਕਰਦੇ ਨਜ਼ਰ ਆਏ ਗੁਰੂ ਰੰਧਾਵਾ

ਚੰਡੀਗੜ੍ਹ – ਪੰਜਾਬੀ ਗਾਇਕ ਗੁਰੂ ਰੰਧਾਵਾ ਤੇ ‘ਬਿੱਗ ਬੌਸ’ ਫੇਮ ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ ’ਤੇ ਬੇਹੱਦ ਸਰਗਰਮ ਰਹਿੰਦੇ ਹਨ। ਦੋਵਾਂ ਨੂੰ ਬੀਤੇ ਦਿਨੀਂ ਇਕ ਵਾਰ ਮੁੜ ਇਕੱਠਿਆਂ ਦੇਖਿਆ ਗਿਆ। ਅਸਲ ’ਚ ਗੁਰੂ ਰੰਧਾਵਾ ਨੇ ਸ਼ਹਿਨਾਜ਼ ਗਿੱਲ ਨਾਲ ਇਕ ਵੀਡੀਓ ਸਾਂਝੀ ਕੀਤੀ ਹੈ।

ਇਸ ਵੀਡੀਓ ’ਚ ਗੁਰੂ ਰੰਧਾਵਾ ਸ਼ਹਿਨਾਜ਼ ਗਿੱਲ ਨਾਲ ਮਸਤੀ ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ। ਦੋਵਾਂ ਦੀ ਇਸ ਕੈਮਿਸਟਰੀ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕ ਬੇਹੱਦ ਉਤਸ਼ਾਹਿਤ ਹਨ ਤੇ ਕੁਮੈਂਟਸ ਰਾਹੀਂ ਆਪਣੀ ਪ੍ਰਤੀਕਿਰਿਆ ਸਾਂਝੀ ਕਰ ਰਹੇ ਹਨ। ਦੱਸ ਦੇਈਏ ਕਿ ਸ਼ਹਿਨਾਜ਼ ਗਿੱਲ ਨਾਲ ਵੀਡੀਓ ਸਾਂਝੀ ਕਰਦਿਆਂ ਗੁਰੂ ਰੰਧਾਵਾ ਨੇ ਪ੍ਰਸ਼ੰਸਕਾਂ ਨੂੰ ਇਕ ਸਵਾਲ ਵੀ ਪੁੱਛਿਆ ਹੈ। ਗੁਰੂ ਰੰਧਾਵਾ ਨੇ ਲਿਖਿਆ, ‘‘ਪੈ ਗਈਆਂ ਸ਼ਾਮਾਂ ਨੇ ਮੇਰੀ ਫੇਵਰੇਟ ਸ਼ਹਿਨਾਜ਼ ਗਿੱਲ ਨਾਲ। ਕੀ ਸਾਨੂੰ ਦੋਵਾਂ ਨੂੰ ਇਕੱਠਿਆਂ ਵੀਡੀਓ ਕਰਨੀ ਚਾਹੀਦੀ ਹੈ?’’

ਗੁਰੂ ਰੰਧਾਵਾ ਦੇ ਇਸ ਸਵਾਲ ਦੇ ਜਵਾਬ ’ਚ ਪ੍ਰਸ਼ੰਸਕ ਹਾਂ ’ਚ ਜਵਾਬ ਦੇ ਰਹੇ ਹਨ। ਦੋਵਾਂ ਨੂੰ ਇਕੱਠਿਆਂ ਕਿਸੇ ਪ੍ਰਾਜੈਕਟ ’ਚ ਦੇਖਣ ਲਈ ਪ੍ਰਸ਼ੰਸਕ ਹੁਣੇ ਤੋਂ ਹੀ ਉਤਸ਼ਾਹਿਤ ਹੋ ਗਏ ਹਨ। ਉਮੀਦ ਜਤਾਈ ਜਾ ਰਹੀ ਹੈ ਕਿ ਬਹੁਤ ਜਲਦ ਗੁਰੂ ਰੰਧਾਵਾ ਦੇ ਕਿਸੇ ਗੀਤ ’ਚ ਸ਼ਹਿਨਾਜ਼ ਗਿੱਲ ਨਜ਼ਰ ਆ ਸਕਦੀ ਹੈ।

Add a Comment

Your email address will not be published. Required fields are marked *