‘ਮੁਆਫ਼ੀਵੀਰ’ ਕਿਸਾਨ ਅੰਦੋਲਨ ਅੱਗੇ ਝੁਕਿਆ ਪਰ ਨੀਅਤ ਨਹੀਂ ਬਦਲੀ: ਰਾਹੁਲ

ਨਵੀਂ ਦਿੱਲੀ, 19 ਨਵੰਬਰ– ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵਿਵਾਦਿਤ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਦੇ ਅੱੱਜ ਇੱਕ ਸਾਲ ਪੂਰਾ ਹੋਣ ’ਤੇ ਦੋਸ਼ ਲਾਇਆ ਕਿ ‘ਮੁਆਫ਼ੀਵੀਰ’ ਨੂੰ ਸੱਤਿਆਗ੍ਰਹਿ ਦੀ ਤਾਕਤ ਅੱਗੇ ਝੁਕਣਾ ਪਿਆ, ਪਰ ਨੀਅਤ ਨਹੀਂ ਬਦਲੀ। ਉਨ੍ਹਾਂ ਟਵੀਟ ਕੀਤਾ, ‘‘733 ਕਿਸਾਨ ਸ਼ਹੀਦ ਹੋਏ ਸਨ। ‘ਮੁਆਫ਼ੀਵੀਰ’ ਨੂੰ ਸੱਤਿਆਗ੍ਰਹਿ ਦੀ ਤਾਕਤ ਅੱਗੇ ਝੁਕਣਾ ਪਿਆ ਸੀ, ਪਰ ਨੀਅਤ ਨਹੀਂ ਬਦਲੀ।’’ ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦੇਸ਼ ਨੂੰ ਸੰਬੋਧਨ ਕਰਦਿਆਂ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਸੰਸਦ ਵਿੱਚ ਬਿੱਲ ਲਿਆ ਕੇ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਗਿਆ। ਰਾਹੁਲ ਗਾਂਧੀ ਨੇ ਦੋਸ਼ ਲਾਇਆ, ‘‘ਕਾਲੇ ਕਾਨੂੰਨ ਵਾਪਸ ਲਿਆਂ ਨੂੰ ਇੱਕ ਸਾਲ ਹੋ ਗਿਆ, ਪਰ ਨਾ ਕਿਸੇ ਸ਼ਹੀਦ ਦੇ ਪਰਿਵਾਰ ਨੂੰ ਮੁਆਵਜ਼ਾ ਮਿਲਿਆ ਅਤੇ ਨਾ ਕਿਸਾਨਾਂ ਦੀ ਮਦਦ ਲਈ ਕੋਈ ਕਦਮ ਚੁੱਕਿਆ ਗਿਆ। ਕਿਉਂਕਿ ਪ੍ਰਧਾਨ ਮੰਤਰੀ ਦੀ ਸ਼ਰਧਾ ਸਿਰਫ਼ ਆਪਣੇ 2-3 ਮਿੱਤਰਾਂ ਪ੍ਰਤੀ ਹੈ।’’

Add a Comment

Your email address will not be published. Required fields are marked *