ਸਿਰਫ਼ 20 ਲੱਖ ਰੁਪਏ ‘ਚ ਵੇਚੀ ਗਈ ਇਮਰਾਨ ਨੂੰ ਸਾਊਦੀ ਪ੍ਰਿੰਸ ਤੋਂ ਤੋਹਫੇ ਵਜੋਂ ਮਿਲੀ ਦੁਰਲੱਭ ਘੜੀ!

ਇਸਲਾਮਾਬਾਦ : ਵਿਵਾਦਾਂ ਵਿਚ ਘਿਰੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਇੱਕ ਵਾਰ ਫਿਰ ਸੁਰਖੀਆਂ ‘ਚ ਹਨ। ਇਸ ਵਾਰ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਵੱਲੋਂ ਦਿੱਤੇ ਤੋਹਫ਼ਿਆਂ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਕ੍ਰਾਊਨ ਪ੍ਰਿੰਸ ਨੇ ਇਮਰਾਨ ਖਾਨ ਨੂੰ ਵਿਸ਼ੇਸ਼ ਤੌਰ ‘ਤੇ ਬਣਾਈ ਦੁਰਲੱਭ ਘੜੀ, ਸੋਨੇ ਦੀ ਪੈੱਨ, ਅੰਗੂਠੀ ਅਤੇ ਕਫਲਿੰਕ ਤੋਹਫੇ ਵਜੋਂ ਦਿੱਤੇ ਸਨ। ਜਾਣਕਾਰੀ ਮੁਤਾਬਕ ਇਮਰਾਨ ਨੂੰ ਦਿੱਤੇ ਅਨਮੋਲ ਤੋਹਫੇ ‘ਚ ਸ਼ਾਮਲ ਦੁਰਲੱਭ ਘੜੀ ਸਿਰਫ 20 ਲੱਖ ਰੁਪਏ ਵਿਚ ਵੇਚ ਦਿੱਤੀ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਖਰੀਦਦਾਰ ਉਮਰ ਫਾਰੂਕ ਹੈ, ਜੋ ਦੁਬਈ ਦਾ ਰਹਿਣ ਵਾਲਾ ਕਾਰੋਬਾਰੀ ਹੈ।

ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਕੋਲ ਬੇਸ਼ਕੀਮਤੀ ਘੜੀਆਂ ਦਾ ਭੰਡਾਰ ਹੈ। ਉਸਨੇ ਅੱਗੇ ਖੁਲਾਸਾ ਕੀਤਾ ਕਿ ਇਮਰਾਨ ਖਾਨ ਦੀ ਜਾਇਦਾਦ ਰਿਕਵਰੀ ਯੂਨਿਟ ਦੇ ਸਾਬਕਾ ਮੁਖੀ ਮਿਰਜ਼ਾ ਸ਼ਹਿਜ਼ਾਦ ਅਕਬਰ ਨੇ ਉਸ ਕੋਲ ਪਹੁੰਚ ਕਰਕੇ ਪੁੱਛਿਆ ਸੀ ਕਿ ਕੀ ਉਹ ਦੁਰਲੱਭ ਘੜੀ ਖਰੀਦਣਾ ਚਾਹੁੰਦੇ ਹਨ। ਇਸ ਤੋਂ ਬਾਅਦ ਹੀ ਫਾਰੂਕ ਨੇ ਸੌਦਾ ਸ਼ੁਰੂ ਕੀਤਾ। ਫਾਰੂਕ ਨੇ ਦੱਸਿਆ ਕਿ ਘੜੀ ਖ਼ਰੀਦਣ ਤੋਂ ਬਾਅਦ ਉਸ ਨੇ ਇਸ ਦੀ ਗੁਣਵੱਤਾ ਜਾਂਚਣ ਲਈ ਘੜੀ ਡੀਲਰ ਕੋਲ ਛੱਡ ਦਿੱਤੀ ਸੀ। ਅਸਲ ਵਿੱਚ ਫਾਰੂਕ ਨੂੰ ਦੱਸਿਆ ਗਿਆ ਸੀ ਕਿ ਘੜੀ ਇੱਕ ਅਨਮੋਲ ਹੀਰੇ ਨਾਲ ਜੜੀ ਹੋਈ ਸੀ।

ਖਾਨਾ-ਏ-ਕਾਬਾ ਵਾਚ ਫੇਸ ਵਾਲੀ ਇਹ ਘੜੀ ਇੱਕ ਮਾਸਟਰਪੀਸ ਸੀ। ਇਸ ਦੀ ਬਾਜ਼ਾਰੀ ਕੀਮਤ 12-13 ਮਿਲੀਅਨ ਡਾਲਰ ਦੱਸੀ ਗਈ ਸੀ। ਪਰ ਉਨ੍ਹਾਂ ਨੇ ਸਿਰਫ 2 ਮਿਲੀਅਨ ਡਾਲਰ ਵਿੱਚ ਸੌਦਾ ਹਾਸਲ ਕੀਤਾ। ਕੀਮਤੀ ਘੜੀ ਇੰਨੀ ਸਸਤੀ ਮਿਲਣ ਦਾ ਵੱਡਾ ਕਾਰਨ ਇਹ ਸੀ ਕਿ ਵਿਕਰੇਤਾ ਨਕਦ ਭੁਗਤਾਨ ਚਾਹੁੰਦਾ ਸੀ। ਸ਼ਹਿਜ਼ਾਦ ਅਕਬਰ ਨੇ ਫਾਰੂਕ ਨੂੰ ਕਿਹਾ ਕਿ ਫਰਾਹ ਗੋਗੀ ਆਪਣੇ ਨਾਲ ਘੜੀ ਦੁਬਈ ਲੈ ਕੇ ਆਵੇਗੀ। ਉਸ ਨੇ ਇਹ ਵੀ ਦੱਸਿਆ ਕਿ ਗੋਗੀ ਉਨ੍ਹਾਂ ਲਈ ਘੜੀ ਦਫ਼ਤਰ ਤੱਕ ਲੈ ਕੇ ਆਈ ਅਤੇ ਉਸ ਲਈ ਨਕਦ ਲਿਆ ਸੀ। ਸਮਾ ਟੀਵੀ ਅਨੁਸਾਰ ਤੋਸ਼ਾਖਾਨੇ ਵਿੱਚ ਦਰਜ ਹੈ ਕਿ ਸਤੰਬਰ 2018 ਵਿੱਚ ਸਾਊਦੀ ਅਰਬ ਦੇ ਦੌਰੇ ਦੌਰਾਨ ਖਾਨ ਨੂੰ ਪੈੱਨ, ਅੰਗੂਠੀ ਅਤੇ ਕਫਲਿੰਕ ਦੇ ਨਾਲ ਘੜੀ ਦਾ ਉਪਹਾਰ ਮਿਲਿਆ ਸੀ।

Add a Comment

Your email address will not be published. Required fields are marked *