ਅਨਵੇਸ਼ਾ ਗੌੜਾ ਆਸਟ੍ਰੇਲੀਅਨ ਓਪਨ ਤੋਂ ਬਾਹਰ, ਭਾਰਤੀ ਚੁਣੌਤੀ ਖਤਮ

ਭਾਰਤ ਦੀ ਅਨਵੇਸ਼ਾ ਗੌੜਾ ਨੂੰ ਵੀਰਵਾਰ ਨੂੰ ਇੱਥੇ ਆਸਟਰੇਲੀਅਨ ਓਪਨ ਸੁਪਰ 300 ਬੈਡਮਿੰਟਨ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਦੇ ਦੂਜੇ ਦੌਰ ‘ਚ ਹਾਰ ਦਾ ਸਾਹਮਣਾ ਕਰਨਾ ਪਿਆ। ਅਨਵੇਸ਼ਾ ਨੂੰ ਮਲੇਸ਼ੀਆ ਦੀ ਜਿਨ ਵੇਈ ਗੋਹ ਨੇ ਸਿੱਧੇ ਗੇਮਾਂ ਵਿੱਚ 21-7, 21-13 ਨਾਲ ਹਰਾਇਆ।

ਦਿੱਲੀ ਦੀ 14 ਸਾਲਾ ਅਨਵੇਸ਼ਾ ਨੇ ਇਸ ਸਾਲ ਛੇ ਜੂਨੀਅਰ ਕੌਮਾਂਤਰੀ ਟੂਰਨਾਮੈਂਟਾਂ ਦੇ ਫਾਈਨਲ ਵਿੱਚ ਥਾਂ ਬਣਾਉਂਦੇ ਹੋਏ ਚਾਰ ਖਿਤਾਬ ਜਿੱਤੇ ਹਨ। ਇਸ ਸਾਲ ਇਬੇਰਡਰੋਲਾ ਸਪੈਨਿਸ਼ ਜੂਨੀਅਰ ਇੰਟਰਨੈਸ਼ਨਲ, ਫੇਰੋ ਗੇਮਜ਼ ਜੂਨੀਅਰ ਇੰਟਰਨੈਸ਼ਨਲ, ਐੱਫ.ਜ਼ੈਡ ਫੋਰਜ਼ਾ ਸਟਾਕਹੋਮ ਜੂਨੀਅਰ ਅਤੇ ਅਮੋਟ ਇਜ਼ਰਾਈਲ ਜੂਨੀਅਰ ਖਿਤਾਬ ਜਿੱਤਣ ਵਾਲੀ ਅਨਵੇਸ਼ਾ ਬੁਲਗਾਰੀਆ ਅਤੇ ਡੈਨਮਾਰਕ ਵਿੱਚ ਜੂਨੀਅਰ ਅੰਤਰਰਾਸ਼ਟਰੀ ਮੁਕਾਬਲਿਆਂ ਦੇ ਫਾਈਨਲ ਵਿੱਚ ਵੀ ਪਹੁੰਚੀ ।

ਭਾਰਤ ਦੇ ਚੋਟੀ ਦੇ ਪੁਰਸ਼ ਖਿਡਾਰੀ ਸਮੀਰ ਵਰਮਾ, ਜੋ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਸੱਟ ਕਾਰਨ ਹਿਲੋ ਓਪਨ ਦੇ ਪਹਿਲੇ ਦੌਰ ਤੋਂ ਬਾਹਰ ਹੋ ਗਿਆ ਸੀ, ਟੂਰਨਾਮੈਂਟ ਤੋਂ ਹਟ ਗਿਆ ਹੈ। ਸਿਮਰਨ ਸਿੰਘੀ ਅਤੇ ਰਿਤਿਕਾ ਠਾਕਰ ਦੀ ਜੋੜੀ ਵੀ ਬਾਹਰ ਹੋ ਗਈ ਜਦੋਂ ਕਿ ਰੁਤਪਰਨਾ ਪਾਂਡਾ ਅਤੇ ਸਵੇਤਾਪਰਣਾ ਪਾਂਡਾ ਦੀ ਮਹਿਲਾ ਡਬਲਜ਼ ਜੋੜੀ ਨੂੰ ਚੀਨੀ ਤਾਈਪੇ ਦੀ ਲੀ ਚਿਆ ਹਿਸਿਨ ਅਤੇ ਟੇਂਗ ਚੁਨ ਸੁਨ ਦੀ ਚੀਨੀ ਜੋੜੀ ਤੋਂ 16-21, 14-21 ਨਾਲ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋਣਾ ਪਿਆ।

Add a Comment

Your email address will not be published. Required fields are marked *