ਫ਼ਿਲਮ ‘ਉੱਚਾਈ’ ਨੂੰ ਦੇਖ ਕੇ ਭਾਵੁਕ ਕੋਈ ਸ਼ਹਿਨਾਜ਼ ਗਿੱਲ, ਕਿਹਾ- ਇਸ ’ਚ ਬਹੁਤ ਵਧੀਆ ਮੈਸੇਜ ਹੈ

ਬਿੱਗ ਬੌਸ ਤੋਂ ਪਹਿਚਾਣ ਬਣਾਉਣ ਵਾਲੀ ਸ਼ਹਿਨਾਜ਼ ਗਿੱਲ ਕੱਲ੍ਹ ਯਾਨੀ ਬੁੱਧਵਾਰ ਨੂੰ ਆਉਣ ਵਾਲੀ ਫ਼ਿਲਮ ‘ਉੱਚਾਈ’ ਦੀ ਸਕ੍ਰੀਨਿੰਗ ’ਤੇ ਪਹੁੰਚੀ ਸੀ। ਇਹ ਫ਼ਿਲਮ 11 ਨਵੰਬਰ ਨੂੰ ਸਿਨੇਮਾਘਰਾਂ ‘ਚ ਦਸਤਕ ਦੇਵੇਗੀ। ਫ਼ਿਲਮ ‘ਚ ਅਮਿਤਾਭ ਬੱਚਨ, ਬੋਮਨ ਇਰਾਨੀ, ਅਨੁਪਮ ਖ਼ੇਰ, ਸਾਰਿਕਾ, ਨੀਨਾ ਗੁਪਤਾ ਅਤੇ ਪਰਿਣੀਤੀ ਚੋਪੜਾ ਅਹਿਮ ਭੂਮਿਕਾਵਾਂ ਨਿਭਾਅ ਰਹੇ ਹਨ। ਇਸ ਦੇ ਨਾਲ ਹੀ ਸਲਮਾਨ ਖ਼ਾਨ, ਅਕਸ਼ੇ ਕੁਮਾਰ, ਕਾਜੋਲ, ਮਾਧੁਰੀ ਦੀਕਸ਼ਿਤ, ਜਯਾ ਬੱਚਨ ਅਤੇ ਰਾਣੀ ਮੁਖਰਜੀ, ਕੰਗਨਾ ਰਣੌਤ ਵਰਗੀਆਂ ਕਈ ਵੱਡੀਆਂ ਹਸਤੀਆਂ ਨੇ ‘ਉੱਛਾਈ’ ਦੀ ਸਕ੍ਰੀਨਿੰਗ ਲਈ ਸ਼ਿਰਕਤ ਹੋਈਆਂ।

ਫ਼ਿਲਮ ਦੀ ਸਕ੍ਰੀਨਿੰਗ ਤੋਂ ਬਾਅਦ ਜਦੋਂ ਸ਼ਹਿਨਾਜ਼ ਗਿੱਲ ਬਾਹਰ ਆਈ ਤਾਂ ਪਾਪਰਾਜ਼ੀ ਨੇ ਪੁੱਛਿਆ ਕਿ ਫ਼ਿਲਮ ਪਸੰਦ ਆਈ ਤਾਂ ਅਦਾਕਾਰਾ ਨੇ ਭਾਵੁਕ ਹੋ ਕੇ ਕਿਹਾ ਕਿ ‘ਮੈਂ ਬਹੁਤ ਰੋਈ, ਬਹੁਤ ਵਧੀਆ ਫ਼ਿਲਮ ਹੈ, ਸਭ ਨੂੰ ਦੇਖਣੀ ਚਾਹੀਦੀ ਹੈ।’ ਸ਼ਹਿਨਾਜ਼ ਨੇ ਕਿਹਾ ਕਿ ‘ਇਸ ’ਚ ਮੈਸੇਜ ਹੈ ਕਿ ਅਸੰਭਵ ਚੀਜ਼ਾਂ ਨੂੰ ਕਿਵੇਂ ਸੰਭਵ ਬਣਾਇਆ ਜਾ ਸਕਦਾ ਹੈ।’ਫ਼ਿਲਮ ਉੱਚਾਈ ਦੀ ਗੱਲ ਕਰੀਏ ਤਾਂ ਅਨੁਪਮ ਖ਼ੇਰ ਤੋਂ ਇਲਾਵਾ ਇਸ ’ਚ ਅਮਿਤਾਭ ਬੱਚਨ, ਬੋਮਨ ਇਰਾਨੀ, ਡੈਨੀ ਡੇਨਜੋਂਗਪਾ, ਪਰਿਣੀਤੀ ਚੋਪੜਾ ਅਤੇ ਨੀਨਾ ਗੁਪਤਾ ਵਰਗੇ ਸਿਤਾਰੇ ਹਨ। ਉੱਚਾਈ11 ਨਵੰਬਰ 2022 ਨੂੰ ਵੱਡੇ ਪਰਦੇ ’ਤੇ ਰਿਲੀਜ਼ ਹੋ ਰਹੀ ਹੈ।

Add a Comment

Your email address will not be published. Required fields are marked *