ਗਾਇਕ ਕਾਕਾ ਨੇ ਨਵੀਂ ਐਲਬਮ ਦਾ ਕੀਤਾ ਐਲਾਨ, ਸਾਂਝੀ ਕੀਤੀ ਵੀਡੀਓ

ਜਲੰਧਰ : ਪੰਜਾਬੀ ਗਾਇਕ ਕਾਕਾ ਨੇ ਬੀਤੇ ਕੁਝ ਹਫ਼ਤੇ ਪਹਿਲਾਂ ਹੀ ਆਪਣੇ ਰਿਸ਼ਤੇ ਦਾ ਐਲਾਨ ਕੀਤਾ ਸੀ, ਉਸ ਤੋਂ ਬਾਅਦ ਉਹ ਲਾਈਮਲਾਈਟ ‘ਚ ਆ ਗਿਆ ਸੀ। ਇਸ ਦੇ ਨਾਲ ਹੀ ਹਿਸਾਰ ‘ਚ ਗਾਇਕ ਦੇ ਲਾਈਵ ਸ਼ੋਅ ਦੌਰਾਨ ਕਾਫ਼ੀ ਹੰਗਾਮਾ ਹੋਇਆ ਸੀ। ਇਸ ਤੋਂ ਬਾਅਦ ਗਾਇਕ ਹੁਣ ਮੁੜ ਤੋਂ ਸੁਰਖੀਆਂ ‘ਚ ਆ ਗਿਆ ਹੈ। ਦਰਅਸਲ, ਗਾਇਕ ਕਾਕਾ ਨੇ ਆਪਣੀ ਨਵੀਂ ਐਲਬਮ ਦਾ ਐਲਾਨ ਕੀਤਾ ਹੈ। ਇਸ ਦੀ ਜਾਣਕਾਰੀ ਉਸ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਸ਼ੇਅਰ ਕਰ ਦਿੱਤੀ। ਕਾਕਾ ਨੇ ਵੀਡੀਓ ਸ਼ੇਅਰ ਕਰਦਿਆਂ ਕੈਪਸ਼ਨ ‘ਚ ਲਿਖਿਆ, ”ਅੱਜ ਦੀ ਤਾਜ਼ਾ ਖ਼ਬਰ, ਕਾਕੇ ਦੀ ਆਡੀਐਂਸ ਨੇ ਕਰੀ ਐਲਬਮ ਰਿਲੀਜ਼ ਕਰਨ ਦੀ ਜ਼ਿੱਦ, ਜਨਤਾ ਦੇ ਕੁਮੈਂਟ ਤੇ ਮੈਸੇਜਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਕਾਕਾ ਨੂੰ ਐਲਬਮ ਕਰਨੀ ਪਈ ਤਿਆਰ। ਹੋ ਜਾਓ ਤਿਆਰ ਪਰ ਕਰਨੀ ਮੈਂ ਮਰਜੀ ਆ।”

ਦੱਸ ਦਈਏ ਕਿ ਗਾਇਕ ਕਾਕਾ ਦੀ ‘ਐਨਦਰ ਸਾਈਡ’ ਐਲਬਮ ਜਲਦ ਹੀ ਰਿਲੀਜ਼ ਕਰ ਸਕਦੇ ਹਨ। ਫ਼ਿਲਹਾਲ ਗਾਇਕ ਨੇ ਸਿਰਫ਼ ਐਲਬਮ ਦਾ ਅਧਿਕਾਰਤ ਐਲਾਨ ਕੀਤਾ ਹੈ। ਐਲਬਮ ਦੀ ਕੋਈ ਰਿਲੀਜ਼ਿੰਗ ਡੇਟ ਸਾਹਮਣੇ ਨਹੀਂ ਆਈ ਹੈ। ਕਾਕਾ ਆਪਣੀ ਸਾਫ਼ ਸੁਥਰੀ ਗਾਇਕੀ ਕਰਕੇ ਜਾਣਿਆ ਜਾਂਦਾ ਹੈ। ਇਸ ਦੇ ਨਾਲ ਨਾਲ ਕਾਕਾ ਦਾ ਵਿਵਾਦਾਂ ਨਾਲ ਵੀ ਨਾਅਤਾ ਰਿਹਾ ਹੈ। ਉਸ ਦੇ ਲਾਈਵ ਸ਼ੋਅਜ਼ ‘ਚ ਉਸ ਦੇ ਫ਼ੈਨਜ਼ ਅਕਸਰ ਦਾਰੂ ਪੀ ਕੇ ਹੰਗਾਮਾ ਕਰਦੇ ਰਹਿੰਦੇ ਹਨ।

Add a Comment

Your email address will not be published. Required fields are marked *