ਲਾਲੂ ਯਾਦਵ ਦੀ ਬੇਟੀ ਪਿਤਾ ਨੂੰ ਦੇਵੇਗੀ ਨਵਾਂ ਜੀਵਨ, ਕਰੇਗੀ ਕਿਡਨੀ ਦਾਨ

ਨਵੀਂ ਦਿੱਲੀ : ਰਾਸ਼ਟਰੀ ਜਨਤਾ ਦਲ (ਰਾਜਦ) ਦੇ ਸਰਪ੍ਰਸਤ ਲਾਲੂ ਯਾਦਵ ਦੀ ਸਿੰਗਾਪੁਰ ’ਚ ਰਹਿਣ ਵਾਲੀ ਬੇਟੀ ਰੋਹਿਣੀ ਆਚਾਰੀਆ ਆਪਣੇ ਪਿਤਾ ਨੂੰ ਇਕ ਕਿਡਨੀ ਦਾਨ ਕਰੇਗੀ। ਯਾਦਵ (74) ਪਿਛਲੇ ਮਹੀਨੇ ਸਿੰਗਾਪੁਰ ਤੋਂ ਵਾਪਸ ਆਏ ਸਨ, ਜਿੱਥੇ ਉਹ ਆਪਣੀ ਕਿਡਨੀ ਦੀ ਸਮੱਸਿਆ ਦੇ ਇਲਾਜ ਲਈ ਗਏ ਸਨ। ਰਾਜਦ ਪ੍ਰਧਾਨ ਨੂੰ ਉੱਥੋਂ ਦੇ ਡਾਕਟਰਾਂ ਨੇ ਕਿਡਨੀ ਟ੍ਰਾਂਸਪਲਾਂਟ ਦੀ ਸਲਾਹ ਦਿੱਤੀ ਹੈ। ਪਰਿਵਾਰ ਦੇ ਇਕ ਮੈਂਬਰ ਨੇ ਦੱਸਿਆ, ‘‘ਉਨ੍ਹਾਂ ਦੀ ਬੇਟੀ ਰੋਹਿਣੀ ਨੇ ਆਪਣੇ ਪਿਤਾ ਨੂੰ ਨਵਾਂ ਜੀਵਨ ਦੇਣ ਦਾ ਫੈਸਲਾ ਕੀਤਾ ਹੈ।’’

Add a Comment

Your email address will not be published. Required fields are marked *