12 ਨਵੰਬਰ ਦਿਨ ਸ਼ਨੀਵਾਰ ਨੂੰ ਹੋਵੇਗੀ ਸਿੱਖ ਵਾਕ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ ।।
ਜਿਸ ਤਰੀਕੇ ਨਾਲ ਸੰਗਤ ਜਾਣੀਜਾਣ ਹੈ ਕਿ ਪਿਛਲੇ ਚਾਰ ਸਾਲ ਤੋਂ ਲਗਾਤਾਰ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਸਿੱਖ ਵਾਕ ਗੁਰਦੁਆਰਾ ਦਸਮੇਸ਼ ਦਰਬਾਰ ਕੋਲਮਰ ਰੋਡ ਪਾਪਾਟੋਏਟੋਏ ਤੋਂ ਵਾਇਆ ਗੁਰਦੁਆਰਾ ਨਾਨਕਸਰ ਸਾਹਿਬ ਮੈਨੁਰੇਵਾ ਹੁੰਦੀ ਹੋਈ ਗੁਰਦੁਆਰਾਂ ਕਲਗੀਧਰ ਸਾਹਿਬ ਟਾਕਾਨੀਨੀ ਪਹੁੰਚਦੀ ਹੈ ।
ਇਸ ਸਾਲ ਵੀ 12 ਨਵੰਬਰ ਦਿਨ ਸ਼ਨੀਵਾਰ ਸਿੱਖ ਵਾਕ ਸਵੇਰ 9 ਵਜੇ ਸ਼ੁਰੂ ਹੋਵੇਗੀ । ਸੋ ਆਪ ਨੂੰ ਬੇਨਤੀ ਹੈ ਕਿ ਇਸ ਬਾਰ ਵੀ ਜਰੂਰ ਹਿੱਸਾ ਬਣਨਾ ਤੇ ਗੁਰੂ ਸਾਹਿਬ ਦੀਆਂ ਬਖਸ਼ਿਸ਼ਾ ਦੇ ਭਾਗੀਦਾਰ ਬਣੋ । ਇੱਥੋ ਤੱਕ ਕਿ ਤੁਸੀਂ ਪਾਪਾਟੋਏਟੋਏ ਤੋਂ ਮੈਨੁਰੇਵਾ ਜਾਂ ਮੈਨੁਰੇਵਾ ਤੋਂ ਟਾਕਾਨੀਨੀ ਤੱਕ ਵੀ ਹਿੱਸਾ ਬਣ ਸਕਦੇ ਹੋ ਪੂਰੀ ਸਿੱਖ ਵਾਕ 11 ਕਿਲੋਮੀਟਰ ਹੋਵੇਗੀ । ਇਸ ਬਾਰ ਅਸੀਂ ਇਸ ਕਰਕੇ ਵੀ ਵਡਭਾਗੇ ਹਾਂ ਕਿਉਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਹਰਪ੍ਰੀਤ ਸਿੰਘ ਸਿੱਖ ਵਾਕ ਦੀ ਸ਼ੁਰੂਆਤ ਤੇ ਸੰਪੂਰਨਤਾ ਵਿੱਚ ਖੁਦ ਸ਼ਾਮਿਲ ਹੋਣਗੇ ।
ਆਪ ਜੀ ਵੱਲੋਂ ਪੂਰੇ ਸਹਿਯੋਗ ਦੀ ਉਮੀਦ ਵਿੱਚ ….ਅਦਾਰਾ ਰੇਡੀਉ ਸਾਡੇ ਆਲੇ ਅਤੇ ਐਨ ਜੈੱਡ ਪੰਜਾਬੀ ਨਿਊਜ਼।
ਵਿਸ਼ੇਸ਼ ਸਹਿਯੋਗ – ਸੈਂਟਰਲ ਸਿੱਖ ਐਸ਼ੋਸੀਏਸ਼ਨ , ਸੁਪਰੀਮ ਸਿੱਖ ਸੁਸਾਇਟੀ , ਪ੍ਰਬੰਧਕ ਕਮੇਟੀ ਦਸਮੇਸ਼ ਦਰਬਾਰ ਕੋਲਮਰ ਰੋਡ ਤੇ ਗੁਰਦੁਆਰਾ ਨਾਨਕਸਰ ਦਰਬਾਰ ਮੈਨੁਰੇਵਾ ।

Add a Comment

Your email address will not be published. Required fields are marked *