ਚੀਨ ‘ਚ ਅਚਾਨਕ ਆਇਆ ਹੜ੍ਹ, 16 ਲੋਕਾਂ ਦੀ ਮੌਤ, 36 ਲਾਪਤਾ

ਬੀਜਿੰਗ : ਚੀਨ ਦੇ ਪੱਛਮੀ ਕਿੰਗਹਾਈ ਸੂਬੇ ਵਿਚ ਵੀਰਵਾਰ ਨੂੰ ਅਚਾਨਕ ਆਏ ਹੜ੍ਹ ਕਾਰਨ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ ਅਤੇ 36 ਲਾਪਤਾ ਹੋ ਗਏ। ਚੀਨ ਦੀ ਇਕ ਸਰਕਾਰੀ ਨਿਊਜ਼ ਏਜੰਸੀ ਦੀ ਖ਼ਬਰ ਵਿਚ ਸਥਾਨਕ ਆਫ਼ਤ ਪ੍ਰਬੰਧਨ ਵਿਭਾਗ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਦਾਤੋਂਗ ਹੁਈ ਅਤੇ ਤੂ ਸਵਾਇਤਸ਼ਾਸੀ ਕਸਬਿਆਂ ਵਿਚ ਅਚਾਨਕ ਹੜ੍ਹ ਆ ਗਿਆ।

ਵਿਭਾਗ ਨੇ ਦੱਸਿਆ ਕਿ ਦੋਵਾਂ ਕਸਬਿਆਂ ਦਾ ਪ੍ਰਸ਼ਾਸਨ ਸੰਭਾਲਣ ਵਾਲੇ ਸ਼ਿਨਿੰਗ ਸ਼ਹਿਰ ਤੋਂ ਉਸ ਨੂੰ ਤਬਾਹੀ ਦੀ ਸੂਚਨਾ ਮਿਲੀ। ਇਸ ਤੋਂ ਬਾਅਦ ਕੰਟਰੋਲ ਅਤੇ ਰਾਹਤ ਕਾਰਜਾਂ ਲਈ ਤੁਰੰਤ ਕਦਮ ਚੁੱਕੇ ਗਏ।

Add a Comment

Your email address will not be published. Required fields are marked *