ਨਹੀਂ ਰਹੇ ‘ਹੈਰੀ ਪੌਟਰ’ ਸਟਾਰ ਲੇਸਲੀ ਫਿਲੀਪਸ, 98 ਦੀ ਉਮਰ ’ਚ ਲਿਆ ਆਖਰੀ ਸਾਹ

ਮੁੰਬਈ – ‘ਹੈਰੀ ਪੌਟਰ’ ਦੇ ਪ੍ਰਸ਼ੰਸਕਾਂ ਲਈ ਇਕ ਦੁੱਖ ਦੀ ਖ਼ਬਰ ਸਾਹਮਣੇ ਆਈ ਹੈ। ‘ਹੈਰੀ ਪੌਟਰ’ ਸੀਰੀਜ਼ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਬ੍ਰਿਟਿਸ਼ ਅਦਾਕਾਰ ਲੇਸਲੀ ਫਿਲੀਪਸ ਦਾ ਦਿਹਾਂਤ ਹੋ ਗਿਆ ਹੈ। ਲੇਸਲੀ ਫਿਲੀਪਸ 98 ਸਾਲ ਦੇ ਸਨ। ਉਹ ਲੰਮੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ ਤੇ ਬੀਮਾਰੀ ਨਾਲ ਲੜਦਿਆਂ ਉਨ੍ਹਾਂ ਨੇ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ।

ਲੇਸਲੀ ਫਿਲੀਪਸ ਦੇ ਏਜੰਟ ਜੋਨਾਥਨ ਲਾਇਡ ਨੇ ਉਨ੍ਹਾਂ ਦੀ ਮੌਤ ਨੂੰ ਕੰਫਰਮ ਕੀਤਾ ਹੈ। ਏਜੰਟ ਨੇ ਦੱਸਿਆ ਕਿ ਲੇਸਲੀ ਦਾ ਸੋਮਵਾਰ ਨੂੰ ਸੌਂਦੇ ਸਮੇਂ ਹੀ ਦਿਹਾਂਤ ਹੋ ਗਿਆ ਸੀ। ਲੇਸਲੀ ਫਿਲੀਪਸ ਦੇ ਦਿਹਾਂਤ ਨਾਲ ਉਨ੍ਹਾਂ ਦੇ ਤਮਾਮ ਪ੍ਰਸ਼ੰਸਕਾਂ ਨੂੰ ਝਟਕਾ ਲੱਗਾ ਹੈ। ਅਦਾਕਾਰ ਦੇ ਚਾਹੁਣ ਵਾਲੇ ਉਨ੍ਹਾਂ ਨੂੰ ਨਮ ਅੱਖਾਂ ਨਾਲ ਯਾਦ ਕਰ ਰਹੇ ਹਨ। ਲੇਸਲੀ ਫਿਲੀਪਸ ਦਾ ਜਨਮ 20 ਅਪ੍ਰੈਲ, 1924 ਨੂੰ ਲੰਡਨ ’ਚ ਹੋਇਆ ਸੀ। ਉਨ੍ਹਾਂ ਨੇ ਆਪਣੇ ਕਰੀਅਰ ’ਚ ਲਗਭਗ 200 ਤੋਂ ਵੱਧ ਫ਼ਿਲਮਾਂ ’ਚ ਕੰਮ ਕੀਤਾ ਹੈ। ਫ਼ਿਲਮਾਂ ਤੋਂ ਇਲਾਵਾ ਉਨ੍ਹਾਂ ਨੇ ਟੀ. ਵੀ. ਤੇ ਰੇਡੀਓ ’ਚ ਵੀ ਆਪਣਾ ਲੱਕ ਅਜ਼ਮਾਇਆ। ਉਹ ਦਿੱਗਜ ਬ੍ਰਿਟਿਸ਼ ਐਕਟਰਜ਼ ਦੀ ਲਿਸਟ ’ਚ ਸ਼ੁਮਾਰ ਸਨ।

‘ਹੈਰੀ ਪੌਟਰ’ ਸੀਰੀਜ਼ ’ਚ ਮੇਨ ਕਿਰਦਾਰ ‘ਹੈਰੀ ਪੌਟਰ’ ਦੀ ਜੋ ਹੈਟ ਸੀ, ‘ਦਿ ਸਾਰਟਿੰਗ ਹੈਟ’ ਉਸ ਨੂੰ ਆਵਾਜ਼ ਲੇਸਲੀ ਫਿਲੀਪਸ ਨੇ ਹੀ ਦਿੱਤੀ ਸੀ। ‘ਹੈਰੀ ਪੌਟਰ’ ਦੀ ਵਜ੍ਹਾ ਨਾਲ ਯੰਗ ਜਨਰੇਸ਼ਨ ਵਿਚਾਲੇ ਵੀ ਕਾਫੀ ਮਸ਼ਹੂਰ ਸਨ।

‘ਹੈਰੀ ਪੌਟਰ’ ਤੋਂ ਇਲਾਵਾ ਲੇਸਲੀ ਫਿਲੀਪਸ ਨੂੰ ‘ਕੈਰੀ ਔਨ’ ਫ਼ਿਲਮ ਲਈ ਵੀ ਜਾਣਿਆ ਜਾਂਦਾ ਹੈ। ‘ਕੈਰੀ ਔਨ’ ਫ਼ਿਲਮ ’ਚ ਲੇਸਲੀ ਦੇ ਡਾਇਲਾਗਸ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ। ਫ਼ਿਲਮ ’ਚ ਉਨ੍ਹਾਂ ਦੇ ਡਾਇਲਾਗਸ ਅੱਜ ਵੀ ਲੋਕਾਂ ਦੇ ਦਿਲ ’ਚ ਵੱਸਦੇ ਹਨ। ਲੇਸਲੀ ਫਿਲੀਪਸ ਆਪਣੇ ਆਈਕਾਨਿਕ ਵਨ ਲਾਈਨਰਜ਼ ਨੂੰ ਲੈ ਕੇ ਪ੍ਰਸ਼ੰਸਕਾਂ ਵਿਚਾਲੇ ਮਸ਼ਹੂਰ ਸਨ।

Add a Comment

Your email address will not be published. Required fields are marked *