19 ਸਾਲਾਂ ਬਾਅਦ ਭਾਰਤ ਛੱਡੇਗੀ ਜਰਮਨ ਕੰਪਨੀ, ਮੁਕੇਸ਼ ਅੰਬਾਨੀ ਖਰੀਦਣਗੇ ਕਾਰੋਬਾਰ

ਨਵੀਂ ਦਿੱਲੀ : ਮੁਕੇਸ਼ ਅੰਬਾਨੀ ਇੱਕ ਹੋਰ ਕੰਪਨੀ ਖ਼ਰੀਦ ਸਕਦੇ ਹਨ। ਰਿਲਾਇੰਸ ਰਿਟੇਲ ਜਰਮਨ ਰਿਟੇਲ ਕੰਪਨੀ ਮੈਟਰੋ ਕੈਸ਼ ਐਂਡ ਕੈਰੀ ਦੇ ਭਾਰਤੀ ਕਾਰੋਬਾਰ ਨੂੰ 50 ਕਰੋੜ ਯੂਰੋ (4,060 ਕਰੋੜ ਰੁਪਏ) ਵਿਚ ਖਰੀਦ ਸਕਦੀ ਹੈ। ਸੂਤਰਾਂ ਅਨੁਸਾਰ ਇਸ ਸੌਦੇ ਵਿੱਚ ਕੰਪਨੀ ਦੇ 31 ਥੋਕ ਵੰਡ ਕੇਂਦਰ, ਮੈਟਰੋ ਕੈਸ਼ ਐਂਡ ਕੈਰੀ ਦੀ ਮਾਲਕੀ ਵਾਲੀ ਜ਼ਮੀਨ ਅਤੇ ਹੋਰ ਜਾਇਦਾਦ ਸ਼ਾਮਲ ਹੈ। ਰਿਲਾਇੰਸ ਰਿਟੇਲ ਦੇਸ਼ ਦੀ ਸਭ ਤੋਂ ਵੱਡੀ ਰਿਟੇਲ ਕੰਪਨੀ ਹੈ ਅਤੇ ਇਹ ਸੌਦਾ B2B ਹਿੱਸੇ ਵਿੱਚ ਆਪਣੀ ਮੌਜੂਦਗੀ ਨੂੰ ਵਧਾਉਣ ਵਿੱਚ ਮਦਦ ਕਰੇਗਾ।

ਸੂਤਰਾਂ ਮੁਤਾਬਕ ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਇੰਡਸਟਰੀਜ਼ ਅਤੇ ਮੈਟਰੋ ਵਿਚਾਲੇ ਪਿਛਲੇ ਕੁਝ ਮਹੀਨਿਆਂ ਤੋਂ ਗੱਲਬਾਤ ਚੱਲ ਰਹੀ ਸੀ ਅਤੇ ਪਿਛਲੇ ਹਫਤੇ ਜਰਮਨ ਕੰਪਨੀ ਰਿਲਾਇੰਸ ਰਿਟੇਲ ਦੇ ਪ੍ਰਸਤਾਵ ‘ਤੇ ਸਹਿਮਤ ਹੋ ਗਈ ਸੀ। ਮੈਟਰੋ ਅਤੇ ਰਿਲਾਇੰਸ ਇੰਡਸਟਰੀਜ਼ ਦੋਵਾਂ ਨੇ ਫਿਲਹਾਲ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਮੈਟਰੋ ਕੈਸ਼ ਐਂਡ ਕੈਰੀ ਵਰਤਮਾਨ ਵਿੱਚ ਮੈਟਰੋ ਹੋਲਸੇਲ ਬ੍ਰਾਂਡ ਦੇ ਤਹਿਤ ਭਾਰਤ ਵਿੱਚ 31 ਸਟੋਰ ਚਲਾਉਂਦੀ ਹੈ। ਕੰਪਨੀ ਨੇ ਅਜਿਹੇ ਦੋਸ਼ਾਂ ਤੋਂ ਪੂਰੀ ਤਰ੍ਹਾਂ ਇਨਕਾਰ ਕੀਤਾ ਹੈ। ਮੈਟਰੋ ਏਜੀ ਨੇ ਸਾਲ 2003 ਵਿੱਚ ਭਾਰਤੀ ਬਾਜ਼ਾਰ ਵਿੱਚ ਪ੍ਰਵੇਸ਼ ਕੀਤਾ। 

ਮੈਟਰੋ ਕੈਸ਼ ਐਂਡ ਕੈਰੀ ਦੇ ਵਪਾਰੀ ਬੈਂਕਰ ਜੇਪੀ ਮੋਰਗਨ ਅਤੇ ਗੋਲਡਮੈਨ ਸਾਕਸ ਨੇ ਕੰਪਨੀ ਦੇ ਕਾਰੋਬਾਰ ਦੀ ਕੀਮਤ ਲਗਭਗ 1 ਅਰਬ ਡਾਲਰ ਰੱਖੀ ਸੀ। ਥਾਈਲੈਂਡ ਦੀ ਸਭ ਤੋਂ ਵੱਡੀ ਕੰਪਨੀ ਚਾਰੋਏਨ ਪੋਕਫੈਂਡ (ਸੀਪੀ) ਗਰੁੱਪ ਨੇ ਵੀ ਇਸ ਨੂੰ ਖਰੀਦਣ ‘ਚ ਦਿਲਚਸਪੀ ਦਿਖਾਈ ਸੀ। ਪਰ ਬਾਅਦ ਵਿੱਚ ਉਹ ਇਸ ਤੋਂ ਪਿੱਛੇ ਹਟ ਗਈ। ਇਸ ਤਰ੍ਹਾਂ ਇੱਕ ਹੋਰ ਵਿਦੇਸ਼ੀ ਕੰਪਨੀ ਭਾਰਤ ਛੱਡਣ ਦੀ ਤਿਆਰੀ ਕਰ ਰਹੀ ਹੈ। ਹਾਲ ਹੀ ਵਿੱਚ ਮਲੇਸ਼ੀਆ ਦੀ ਕੰਪਨੀ ਏਅਰਏਸ਼ੀਆ ਨੇ ਭਾਰਤ ਵਿੱਚ ਆਪਣਾ ਕਾਰੋਬਾਰ ਬੰਦ ਕਰ ਦਿੱਤਾ ਹੈ।

Add a Comment

Your email address will not be published. Required fields are marked *