ਇਸ ਦਿਵਿਯਾਂਗ ਲਈ ਮਸੀਹਾ ਬਣੇ ਸੋਨੂੰ ਸੂਦ

ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੀ ਅਦਾਕਾਰੀ ਦੇ ਨਾਲ-ਨਾਲ ਲੋਕ ਉਨ੍ਹਾਂ ਦੇ ਨੇਕ ਕੰਮਾਂ ਨੂੰ ਵੀ ਜਾਣਦੇ ਹਨ।  ਜਦੋਂ ਵੀ ਕੋਈ ਅਦਾਕਾਰ ਤੋਂ ਮਦਦ ਦੀ ਗੁਹਾਰ ਲਗਾਉਂਦਾ ਹੈ ਤਾਂ ਉਹ ਤੁਰੰਤ ਹਾਜ਼ਿਰ ਹੋ ਜਾਂਦੇ ਹਨ। ਸੋਨੂੰ ਲੋਕਾਂ ਲਈ ਮਦਦ ਕਰ ਕਰਨ ’ਚ ਹਮੇਸ਼ਾ ਅੱਗੇ ਰਹਿੰਦੇ ਹਨ। ਹਾਲ ਹੀ ’ਚ ਸੋਨੂੰ ਸੂਦ ਨੇ ਇਕ ਵਾਰ ਫ਼ਿਰ ਆਪਣਾ ਮਸੀਹਾ ਵਾਲਾ ਰੂਪ ਪੇਸ਼ ਕੀਤਾ ਹੈ। ਦੱਸ ਦੇਈਏ ਕਿ ਅਸਾਮ ਦਾ ਰਹਿਣ ਵਾਲਾ ਰਾਜੂ ਅਲੀ ਬਿਨਾਂ ਹੱਥਾਂ ਦੇ ਆਪਣੀ ਜ਼ਿੰਦਗੀ ਬਿਤਾ ਰਿਹਾ ਸੀ।

ਰਾਜੂ ਅਲੀ ਨੇ ਮਦਦ ਦੀ ਉਮੀਦ ’ਚ ਸੋਨੂੰ ਸੂਦ ਨਾਲ ਮੁਲਾਕਾਤ ਕੀਤੀ। ਅਦਾਕਾਰ ਨੇ ਆਪਣਾ ਫ਼ਰਜ਼ ਨਿਭਾਉਂਦੇ ਹੋਏ ਰਾਜੂ ਅਲੀ ਦੀ ਮਦਦ ਕੀਤੀ ਅਤੇ ਸਿਰਫ਼ ਤਿੰਨ ਦਿਨਾਂ ਦੇ ਅੰਦਰ ਹੀ ਉਸ ਦੇ ਨਵੇਂ ਹੱਥ ਲਗਵਾ ਦਿੱਤੇ।  ਸੋਨੂੰ ਸੂਦ ਨੇ ਰਾਜੂ ਅਲੀ ਦੀ ਮਦਦ ਕਰਦੇ ਹੋਏ ਇਕ ਵਾਰ ਫ਼ਿਰ ਆਪਣੀ ਇਨਸਾਨੀਅਤ ਅਤੇ ਵੱਡੇ ਦਿਲ ਦਾ ਸਬੂਤ ਦਿੱਤਾ ਹੈ। ਅਦਾਕਾਰ ਨੇ ਇਕ ਸੋਸ਼ਲ ਮੀਡੀਆ ’ਤੇ ਇਕ ਪੋਸਟ ਵੀ ਸਾਂਝੀ ਕੀਤੀ ਹੈ ਜਿਸ ’ਚ ਉਨ੍ਹਾਂ ਨੇ ਲਿਖਿਆ  ਹੈ ਕਿ ‘ਫ਼ਰਜ਼ ਸੀ ਜੋ ਪੂਰਾ ਕੀਤਾ।’ ਸਾਨੂੰ ਸੂਦ ਹਰ ਸਮੇਂ ਲੋਕਾਂ ਦੀ ਮਦਦ ਲਈ ਮਸੀਹਾ ਬਣ ਕੇ ਨਜ਼ਰ ਆਉਂਦੇ ਹਨ।

Add a Comment

Your email address will not be published. Required fields are marked *