ਇਟਲੀ ਵਿਖੇ ਸਭਿਆਚਾਰਕ ਮੇਲੇ ‘ਚ ਸੁਖਜਿੰਦਰ ਸ਼ਿੰਦਾ ਨੇ ਬੰਨ੍ਹਿਆ ਰੰਗ

ਮਿਲਾਨ/ਇਟਲੀ : ਵਿਸ਼ਵ ਪ੍ਰਸਿੱਧ ਗਾਇਕ ਸੁਖਸ਼ਿੰਦਰ ਸ਼ਿੰਦਾ ਨੇ ਆਪਣੀ ਸੁਰੀਲੀ ਅਵਾਜ਼ ਦੇ ਜ਼ਰੀਏ ਪੂਰੀ ਦੁਨੀਆ ਵਿੱਚ ਨਾਮਣਾ ਖੱਟਿਆ ਹੈ। ਉਹਨਾਂ ਦਰਜਨ ਹਿੱਟ ਗੀਤ ਸਰੋਤਿਆਂ ਦੀ ਝੋਲੀ ਪਾਏ ਹਨ। ਇੰਨੀ ਦਿਨੀਂ ਉਹ ਇਟਲੀ ਟੂਰ ‘ਤੇ ਹਨ, ਜਿੱਥੇ ਉਹਨਾਂ ਵੱਲੋਂ ਵੱਖ ਵੱਖ ਸ਼ਹਿਰਾਂ ਵਿਚ ਸਟੇਜ ਸ਼ੇਅਰ ਕੀਤੇ ਜਾ ਰਹੇ ਹਨ। ਸੁਖਸ਼ਿੰਦਰ ਸ਼ਿੰਦਾ ਦਾ ਥਿੰਦ ਪੈਲਿਸ ਬੋਰਗੋ ਵੋਦਚੀ ਅਤੇ ਲਵੀਨੀਉ ਵਿਖੇ ਕਰਵਾਏ ਸ਼ੇਅ ਬੇਹੱਦ ਸਫਲਤਾ ਪੂਰਵਕ ਸੰਪੰਨ ਹੋਏ।

ਪੰਜਾਬੀਆ ਦੀ ਵਧ ਵਸੋਂ ਵਾਲੇ ਕਸਬਾ ਲਵੀਨੀਓ ਵਿਖੇ ਦੇ ‘ਏ ਕੀਓ ਇੰਡੀਅਨ ਪੰਜਾਬੀ ਰੈਸਟੋਰੈਂਟ’ ਵਿਖੇ ਲਾਈਵ ਪ੍ਰੋਗਰਾਮ ਕਰਵਾਇਆ ਗਿਆ, ਜਿਥੇ ਦਰਸ਼ਕਾਂ ਵਲੋਂ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ ਅਤੇ ਸੁਖਸ਼ਿੰਦਰ ਸ਼ਿੰਦਾ ਦੀ ਸੁਰੀਲੀ ਆਵਾਜ਼ ਦਾ ਆਨੰਦ ਮਾਣਿਆ ਗਿਆ।  ਸ਼ਿੰਦਾ ਵਲੋਂ ਇੱਕ ਤੋਂ ਇੱਕ ਵਧੀਆ ਗੀਤਾਂ ਨਾਲ ਦਰਸ਼ਕਾਂ ਦਾ ਮੰਨੋਰੰਜਨ ਕੀਤਾ ਗਿਆ।ਪ੍ਰੈੱਸ ਨਾਲ ਗੱਲਬਾਤ ਕਰਦਿਆਂ ਗਾਇਕ ਸ਼ਿੰਦਾ ਨੇ ਦੱਸਿਆ ਇਟਲੀ ਦੇ ਸਰੋਤਿਆਂ ਵੱਲੋਂ ਮਿਲਿਆ ਪਿਆਰ ਉਹਨਾਂ ਨੂੰ ਹਮੇਸ਼ਾ ਇੱਥੇ ਮੁੜ ਆਉਣ ਲਈ ਖਿੱਚਦਾ ਰਹੇਗਾ। ਸਰੋਤਿਆਂ ਨੇ ਹਾਜ਼ਰੀ ਭਰ ਕੇ ਰੰਗਾਂ ਰੰਗ ਪ੍ਰੋਗਰਾਮ ਦਾ ਆਨੰਦ ਮਾਣਿਆ। ਸਰੋਤਿਆਂ ਨੇ ਚੜ੍ਹਦੀ ਕਲਾ ਵਿਚ ਰਹਿੰਦੇ, ਜਿੱਥੇ ਜੰਮਿਆ ਭਗਤ ਸਰਦਾਰ, ਚਿੱਠੀ ਆਦਿ ਗੀਤਾਂ ‘ਤੇ ਖ਼ੂਬ ਭੰਗੜੇ ਪਾਏ। 

PunjabKesari

ਚੜ੍ਹਦੀ ਕਲਾ ਸਪੋਰਟਸ ਕਲੱਬ ਅਤੇ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਦੇ ਅਹੁੱਦੇਦਾਰਾ ਵੱਲੋਂ ਗਾਇਕ ਸੁਖਸ਼ਿੰਦਰ ਸ਼ਿੰਦਾ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ, ਜਿੰਨਾ ਵਿਚ ਮਨਜੀਤ ਸਿੰਘ ਜੱਸੋਮਜਾਰਾ, ਸੁਖਜਿੰਦਰ ਸਿੰਘ ਕਾਲਰੂ, ਤਜਵਿੰਦਰ ਸਿੰਘ ਬੱਬੀ, ਸੋਨੀ ਔਜਲਾ, ਭੁਪਿੰਦਰ ਸਿੰਘ , ਅਵਤਾਰ ਸਿੰਘ ਦੇ ਨਾ ਜ਼ਿਕਰਯੋਗ ਹਨ। ਇਸ ਮੌਕੇ ਹਰਬਿੰਦਰ ਸਿੰਘ ਧਾਲੀਵਾਲ (ਰੀਆ ਮਨੀਟਰਾਸਫਰ )  ਅਤੇ ਦਲਬੀਰ ਭੱਟੀ ਨੇ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਿਰਕਤ ਕੀਤੀ। ਇਸ ਤੋਂ ਪਹਿਲਾਂ ਮਸਤੀ ਸੰਧੂ ਤੇ ਬਲਜੀਤ ਵਿੱਕੀ ਨੇ ਵੀ ਆਪਣੇ ਹਿੱਟ ਗੀਤਾਂ ਨਾਲ ਰੌਣਕਾਂ ਨੂੰ ਚਾਰ ਚੰਨ ਲਾਏ। 

Add a Comment

Your email address will not be published. Required fields are marked *