ਸਕਾਟਲੈਂਡ ‘ਚ ਲਾਗੂ ਹੋਇਆ ‘ਪੀਰੀਅਡ ਪ੍ਰੋਡਕਟ ਐਕਟ’, ਔਰਤਾਂ ਨੂੰ ਮਿਲਣਗੇ ਮੁਫ਼ਤ ਮਾਹਵਾਰੀ ਉਤਪਾਦ

ਲੰਡਨ – ਸਕਾਟਲੈਂਡ ਵਿਚ ਮਾਹਵਾਰੀ ਸਬੰਧੀ ਉਤਪਾਦਾਂ ਨੂੰ ਮੁਫ਼ਤ ਉਪਲੱਬਧ ਕਰਾਏ ਜਾਣ ਸਬੰਧੀ ਕਾਨੂੰਨ ਲਾਗੂ ਹੋ ਗਿਆ ਹੈ। ਸਕਾਟਲੈਂਡ ਸਰਕਾਰ ਨੇ ਦੱਸਿਆ ਕਿ ਉਹ ‘ਪੀਰੀਅਡ ਪ੍ਰੋਡਕਟ ਐਕਟ’ (ਮਾਹਵਾਰੀ ਉਤਪਾਦ ਕਾਨੂੰਨ) ਲਾਗੂ ਹੁੰਦੇ ਹੀ ਦੁਨੀਆ ਦੀ ਪਹਿਲੀ ਅਜਿਹੀ ਸਰਕਾਰ ਬਣ ਗਈ ਹੈ, ਜੋ ਮਾਹਵਾਰੀ ਉਤਪਾਦਾਂ ਤੱਕ ਮੁਫ਼ਤ ਪਹੁੰਚ ਦੇ ਅਧਿਕਾਰ ਦੀ ਕਾਨੂੰਨੀ ਰੂਪ ਨਾਲ ਰੱਖਿਆ ਕਰਦੀ ਹੈ।

ਇਸ ਨਵੇਂ ਕਾਨੂੰਨ ਤਹਿਤ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਅਤੇ ਸਥਾਨਕ ਸਰਕਾਰੀ ਸੰਸਥਾਵਾਂ ਲਈ ਇਹ ਜ਼ਰੂਰੀ ਹੋ ਗਿਆ ਹੈ ਕਿ ਉਹ ਆਪਣੇ ਪਖਾਨਿਆਂ ਵਿਚ ਟੈਂਪੂਨ ਅਤੇ ਸੈਨੇਟਰੀ ਨੈਪਕਿਨ ਸਮੇਤ ਮਾਹਵਾਰੀ ਸਬੰਧੀ ਵੱਖ-ਵੱਖ ਉਤਪਾਦ ਉਪਲੱਬਧ ਕਰਾਉਣ। ਸਕਾਟਲੈਂਡ ਸਰਕਾਰ ਨੇ ਵਿੱਦਿਅਕ ਸੰਸਥਾਵਾਂ ਵਿਚ ਮਾਹਵਾਰੀ ਸਬੰਧੀ ਉਤਪਾਦ ਮੁਫ਼ਤ ਉਪਲੱਬਧ ਕਰਾਉਣ ਲਈ 2017 ਤੋਂ ਲੱਖਾਂ ਰੁਪਏ ਪਹਿਲਾਂ ਹੀ ਖ਼ਰਚ ਕੀਤੇ ਹਨ ਪਰ ਕਾਨੂੰਨ ਲਾਗੂ ਹੋਣ ਨਾਲ ਹੁਣ ਇਹ ਕਾਨੂੰਨੀ ਜ਼ਰੂਰੀ ਬਣ ਗਿਆ ਹੈ।

ਇਸ ਦੇ ਇਲਾਵਾ ਇਕ ਮੋਬਾਇਨ ਫੋਨ ਐਪਲੀਕੇਸ਼ਨ ਵੀ ਉਪਲੱਬਧ ਕਰਾਈ ਗਈ ਹੈ, ਜਿਸ ਦੀ ਮਦਦ ਨਾਲ ਸਥਾਨਕ ਲਾਈਬ੍ਰੇਰੀ ਜਾਂ ਕਮਿਊਨਿਟੀ ਸੈਂਟਰ ਵਰਗੇ ਅਜਿਹੇ ਨਜ਼ਦੀਕੀ ਸਥਾਨ ਦਾ ਪਤਾ ਲਗਾਇਆ ਜਾ ਸਕਦਾ ਹੈ, ਜਿੱਥੋਂ ਮਾਹਵਾਰੀ ਸਬੰਧੀ ਉਤਪਾਤ ਲਏ ਜਾ ਸਕਦੇ ਹਨ। ਸਕਾਟਲੈਂਡ ਦੀ ਸਮਾਜਿਕ ਨਿਆਂ ਮੰਤਰੀ ਸ਼ੋਨਾ ਰੋਬਿਸਨ ਨੇ ਕਿਹਾ, ‘ਮਾਹਵਾਰੀ ਸਬੰਧੀ ਉਤਬਾਦ ਮੁਫ਼ਤ ਉਪਲੱਬਧ ਕਰਾਉਣਾ ਬਰਾਬਰੀ ਅਤੇ ਸਨਮਾਨ ਲਈ ਅਹਿਮ ਹੈ ਅਤੇ ਇਸ ਨਾਲ ਇਨ੍ਹਾਂ ਉਤਪਾਦਾਂ ਤੱਕ ਪਹੁੰਚ ਦੀ ਵਿੱਤੀ ਰੁਕਾਵਟ ਦੂਰ ਹੁੰਦੀ ਹੈ।’ ਇਹ ਬਿੱਲ 2020 ਵਿਚ ਸਰਵਸੰਮਤੀ ਨਾਲ ਪਾਸ ਕੀਤਾ ਗਿਆ ਸੀ।

Add a Comment

Your email address will not be published. Required fields are marked *