ਰਾਹੁਲ ‘ਟੁਕੜੇ-ਟੁਕੜੇ’ ਗੈਂਗ ਨਾਲ ਕਰ ਰਹੇ ਨੇ ਭਾਰਤ ਜੋੜੋ ਯਾਤਰਾ: ਠਾਕੁਰ

ਹਮੀਰਪੁਰ, 4 ਨਵੰਬਰ

ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਅੱਜ ਕਿਹਾ ਕਿ ਕਾਂਗਰਸੀ ਨੇਤਾ ਰਾਹੁਲ ਗਾਂਧੀ ‘ਟੁਕੜੇ-ਟੁਕੜੇ’ ਗੈਂਗ ਨਾਲ ਭਾਰਤ ਜੋੜੋ ਯਾਤਰਾ ਕਰ ਰਹੇ ਹਨ ਅਤੇ ਮਾਰਚ ਵਿੱਚੋਂ ਉਨ੍ਹਾਂ ਦੀ ਭੈਣ ਪ੍ਰਿਅੰਕਾ ਗਾਂਧੀ ਦੀ ਗ਼ੈਰਹਾਜ਼ਰੀ ’ਤੇ ਸਵਾਲ ਵੀ ਚੁੱਕੇ। ਹਮੀਰਪੁਰ ਤੋਂ ਸੰਸਦ ਮੈਂਬਰ ਨੇ ਭਰੋਸੇ ਨਾਲ ਕਿਹਾ ਕਿ ਭਾਜਪਾ ਹਿਮਾਚਲ ਪ੍ਰਦੇਸ਼ ਵਿੱਚ ਮੁੜ ਸੱਤਾ ਹਾਸਲ ਕਰੇਗੀ ਕਿਉਂਕਿ ‘ਡਬਲ ਇੰਜਣ ਸਰਕਾਰ ਨੇ ਪਿਛਲੇ ਪੰਜ ਸਾਲਾਂ ਵਿੱਚ ਵਧੀਆ ਕੰਮ ਕੀਤੇ ਹਨ।’’ ਇੱਥੇ ਇੱਕ ਕਾਨਫਰੰਸ ਮੌਕੇ ਅਨੁਰਾਗ ਠਾਕੁਰ ਨੇ ਕਿਹਾ, ‘‘ਰਾਹੁਲ ਟੁਕੜੇ-ਟੁਕੜੇ ਗੈਂਗ ਨਾਲ ਭਾਰਤ ਜੋੜੋ ਯਾਤਰਾ ਕਰ ਰਹੇ ਹਨ, ਜਿਨ੍ਹਾਂ ਨੇ ਦੇਸ਼ ਵਿਰੋਧੀ ਨਾਅਰੇ ਲਾਏ ਸਨ। ਸ਼ਾਇਦ ਇਸੇ ਕਰਕੇ ਪ੍ਰਿਅੰਕਾ ਯਾਤਰਾ ਵਿੱਚ ਸ਼ਾਮਲ ਨਹੀਂ ਹੋਈ ਜਾਂ ਉਨ੍ਹਾਂ ਨੂੰ ਆਪਣੀ ਭੈਣ ਦਾ ਚੇਤਾ ਨਹੀਂ ਹੈ। ਕੀ ਭੈਣ-ਭਰਾ ਦਰਮਿਆਨ ਸਭ ਕੁਝ ਠੀਕ ਹੈ?’’ ਹਾਲਾਂਕਿ ਮੰਤਰੀ ਨੇ ਇਹ ਸਪੱਸ਼ਟ ਨਹੀਂ ਕੀਤਾ ‘ਟੁਕੜੇ-ਟੁਕੜੇ’ ਗੈਂਗ ਤੋਂ ਉਨ੍ਹਾਂ ਦਾ ਕੀ ਮਤਲਬ ਸੀ।

Add a Comment

Your email address will not be published. Required fields are marked *