ਰਾਮ ਰਹੀਮ ਨੂੰ 8 ਸ਼ਰਤਾਂ ’ਤੇ ਮਿਲੀ ਪੈਰੋਲ, ਆਨਲਾਈਨ ਸਤਿਸੰਗ ’ਤੇ ਪਾਬੰਦੀ ਨਹੀਂ

ਸਿਰਸਾ – ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਦੀ ਪੈਰੋਲ ਨੂੰ ਲੈ ਕੇ ਮਾਮਲਾ ਕਾਫੀ ਗਰਮਾਇਆ ਹੋਇਆ ਹੈ। ਇਸੇ ਦੌਰਾਨ ਪੈਰੋਲ ਆਰਡਰ ਦੀ ਕਾਪੀ ਸਾਹਮਣੇ ਆਈ ਹੈ, ਜਿਸ ਵਿਚ ਆਨਲਾਈਨ ਸਤਿਸੰਗ ਦੇ ਪ੍ਰੋਗਰਾਮ ’ਤੇ ਕਿਸੇ ਤਰ੍ਹਾਂ ਦੀ ਪਾਬੰਦੀ ਦੀ ਗੱਲ ਸਾਹਮਣੇ ਨਹੀਂ ਆਈ।

ਰੋਹਤਕ ਦੇ ਡਵੀਜ਼ਨਲ ਕਮਿਸ਼ਨਰ ਦੇ ਆਰਡਰ ’ਤੇ ਇਹ ਪੈਰੋਲ ਦਿੱਤੀ ਗਈ ਹੈ, ਜਿਸ ਵਿਚ ਡੇਰਾ ਮੁਖੀ ਰਾਮ ਰਹੀਮ ਨੂੰ ਠਹਿਰਣ ਵਾਲੀ ਥਾਂ ’ਤੇ ਪੁਲਸ ਤੇ ਸਥਾਨਕ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਕਰਨਾ ਪਵੇਗਾ। ਹਾਲਾਂਕਿ ਸ਼ਾਂਤ ਤੇ ਚੰਗੇ ਵਤੀਰੇ ਦੀ ਸ਼ਰਤ ਦੇ ਬਾਵਜੂਦ ਰਾਮ ਰਹੀਮ ਦੇ ਸਤਿਸੰਗ ਸਬੰਧੀ ਕੋਈ ਸਪਸ਼ਟ ਗੱਲ ਨਹੀਂ ਲਿਖੀ ਗਈ। ਮੰਨਿਆ ਜਾਵੇ ਤਾਂ ਪੈਰੋਲ ’ਚ ਸਤਿਸੰਗ ਨੂੰ ਅਸਿੱਧੇ ਤੌਰ ’ਤੇ ਮਨਜ਼ੂਰੀ ਦਿੱਤੀ ਗਈ ਹੈ। ਉਸ ਦੇ ਗਾਣੇ ਰਿਲੀਜ਼ ਕਰਨ ’ਤੇ ਵੀ ਕਿਸੇ ਕਿਸਮ ਦੀ ਪਾਬੰਦੀ ਦਾ ਜ਼ਿਕਰ ਨਹੀਂ ਹੈ।

ਦੱਸ ਦੇਈਏ ਕਿ ਡੇਰਾ ਮੁਖੀ ਰਾਮ ਰਹੀਮ 15 ਅਕਤੂਬਰ ਨੂੰ ਰੋਹਤਕ ਦੀ ਸੁਨਾਰੀਆ ਜੇਲ ’ਚੋਂ 40 ਦਿਨ ਦੀ ਪੈਰੋਲ ’ਤੇ ਬਾਹਰ ਆਇਆ ਹੈ। ਰਾਮ ਰਹੀਮ ਨੇ ਹਰਿਆਣਾ ਗੁਡ ਕੰਡਕਟ ਪ੍ਰਿਜ਼ਨਰਜ਼ ਐਕਟ, 2022 ਦੀ ਧਾਰਾ-3 ਤਹਿਤ ਆਰਜ਼ੀ ਰਿਹਾਈ ਲਈ ਪੈਰੋਲ ਦੀ ਅਰਜ਼ੀ ਦਿੱਤੀ ਸੀ। 8 ਸ਼ਰਤਾਂ ਤਹਿਤ ਇਹ ਪੈਰੋਲ ਮਨਜ਼ੂਰ ਹੋਈ ਹੈ।

Add a Comment

Your email address will not be published. Required fields are marked *