ਲੋਕਾਂ ਦਾ ਦਿਲ ਜਿੱਤ ਰਿਹੈ ਰੋਮਾਂਟਿਕ ਗੀਤ ‘ਉਹੀ ਪਲ’Cover Song
November 3, 2022
ਬਰਨਾਲਾ – ਪੰਜਾਬੀ ਗਾਇਕ ਦਲਵਿੰਦਰ ਸਿੰਘ ਦਾ ਨਵਾਂ ਗੀਤ ਰਿਲੀਜ਼ ਹੋ ਗਿਆ ਹੈ। ਜਿਸ ਨੂੰ ਦਰਸ਼ਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।ਇਸ ਗੀਤ ਦਾ ਨਾਂ ਹੈ ‘ਉਹੀ ਪਲ’। ‘ਉਹੀ ਪਲ’ ਇੱਕ ਕਵਰ ਗੀਤ ਹੈ ਜਿਸਨੂੰ ਦਲਵਿੰਦਰ ਸਿੰਘ ਨੇ ਗਾਇਆ ਹੈ। ਇਸ ਗੀਤ ’ਚ ਦਲਵਿੰਦਰ ਸਿੰਘ ਨੇ ਪਿਆਰ ਭਰੇ ਜ਼ਜਬਾਤਾਂ ਨੂੰ ਬਹੁਤ ਹੀ ਖੁਬਸੂਰਤ ਢੰਗ ਨਾਲ ਗਾ ਕੇ ਪੇਸ਼ ਕੀਤਾ ਹੈੇ। ਗੀਤ ਦੀ ਵੀਡੀਓ ਵੀ ਖਿੱਚ ਦਾ ਕੇਂਦਰ ਬਣ ਰਹੀ ਹੈ, ਜਿਸ ਨੂੰ Sam Kailay ਨੇ ਬਣਾਇਆ ਹੈ। ਇਸ ਨੂੰ ਡਾਇਰੈਕਟ ਦਲਵਿੰਦਰ ਸਿੰਘ ਨੇ ਕੀਤਾ ਹੈ। ਗੀਤ ’ਚ ਸੰਗੀਤ ਮਨੀ ਸਿੰਘ ਨੇ ਦਿੱਤਾ ਹੈ। ਹੁਣ ਤਕ ਰਿਲੀਜ਼ ਹੋਏ ਗੀਤਾਂ ਨੂੰ ਕਾਫ਼ੀ ਪਿਆਰ ਦਿੱਤਾ ਜਾ ਰਿਹਾ ਹੈ। ਦੱਸ ਦੇਈਏ ਕਿ ਗੀਤ ਨੂੰ Dilwinder Records🎼 ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਕੀਤਾ ਗਿਆ ਹੈ। ਹੇਠਾਂ ਵੀਡੀਓ ਲਿੰਕ https://youtu.be/v0rLCzQFi9E ਸ਼ੇਅਰ ਕੀਤਾ ਗਿਆ ਹੈ।


