ਹੁਣ ਫੋਨ ਰਾਹੀਂ ਦਿੱਤਾ ਜਾਵੇਗਾ ਲਾਈਫ ਸਰਟੀਫਿਕੇਟ

ਨਵੀਂ ਦਿੱਲੀ- ਦੇਸ਼ ਵਿੱਚ ਪੈਨਸ਼ਨ ਖਾਤਾਧਾਰਕਾਂ ਨੂੰ ਪੈਨਸ਼ਨ ਪਾਉਂਦੇ ਰਹਿਣ ਲਈ ਹਰ ਸਾਲ ਆਪਣਾ ਜੀਵਨ ਪ੍ਰਮਾਣ ਪੱਤਰ ਜਮ੍ਹਾ ਕਰਨਾ ਹੁੰਦਾ ਹੈ। ਰਿਟਾਇਰਡ ਕਰਮਚਾਰੀਆਂ ਨੂੰ ਹਰ ਸਾਲ ਇਹ ਸਬੂਤ ਜਮ੍ਹਾਂ ਕਰਵਾਉਣਾ ਹੁੰਦਾ ਹੈ ਤਾਂ ਜੋ ਉਨ੍ਹਾਂ ਦੀ ਪੈਨਸ਼ਨ ਨਾ ਰੁੱਕੇ। ਪਹਿਲਾਂ ਉਨ੍ਹਾਂ ਨੂੰ ਬੈਂਕ ਜਾ ਕੇ ਇਹ ਸਰਟੀਫਿਕੇਟ ਜਮ੍ਹਾਂ ਕਰਵਾਉਣਾ ਪੈਂਦਾ ਸੀ, ਪਰ ਹੁਣ ਉਨ੍ਹਾਂ ਦੇ ਕੋਲ ਇਹ ਆਪਸ਼ਨ ਹੈ ਕਿ ਉਹ ਆਨਲਾਈਨ ਵੀ ਸਰਟੀਫਿਕੇਟ ਜਮ੍ਹਾਂ ਕਰ ਸਕਦੇ ਹਨ। ਹੁਣ ਉਨ੍ਹਾਂ ਨੂੰ ਜੀਵਨ ਪ੍ਰਮਾਨ ਸਰਵਿਸ ਮਿਲਦੀ ਹੈ, ਜੋ ਇਕ ਤਰ੍ਹਾਂ ਦੀ ਬਾਇਓਮੈਟ੍ਰਿਕ-ਇਨੇਬਲਡ ਡਿਜੀਟਲ ਸਰਵਿਸ ਹੈ। ਇਥੋਂ ਡਿਜੀਟਲ ਲਾਈਫ ਸਰਟੀਫਿਕੇਟ ਆਨਲਾਈਨ ਵੀ ਜਮ੍ਹਾ ਕੀਤਾ ਜਾ ਸਕਦਾ ਹੈ। ਆਓ ਇਸ ਦਾ ਪੂਰਾ ਪ੍ਰੋਸੈੱਸ ਅਤੇ ਦੂਜੀਆਂ ਰਿਕਵਾਇਰਮੈਂਟ ਸਮਝਦੇ ਹਾਂ।
ਕਿੱਥੋਂ ਮਿਲੇਗਾ ਡਿਜੀਟਲ ਲਾਈਫ ਸਰਟੀਫਿਕੇਟ
ਡਿਜੀਟਲ ਲਾਈਫ ਸਰਟੀਫਿਕੇਟ ਤੁਸੀਂ ਬੈਂਕ, ਸਰਕਾਰੀ ਦਫ਼ਤਰ, ਡਾਕਖਾਨੇ ਜਾਂ ਜੀਵਨ ਪ੍ਰਮਾਣ ਐਪ ਜਿਵੇਂ ਜੀਵਨ ਪ੍ਰਮਾਣ ਕੇਂਦਰਾਂ ਤੋਂ ਲੈ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਇਸ ਨੂੰ ਜੀਵਨ ਪ੍ਰਮਾਣ ਐਪ ਤੋਂ ਵੀ ਡਾਊਨਲੋਡ ਕਰ ਸਕਦੇ ਹੋ। ਇਹ ਐਪ ਤੁਸੀਂ jeevanpramaan.gov.in ਤੋਂ ਡਾਊਨਲੋਡ ਕਰ ਸਕਦੇ ਹੋ। ਇਸ ਦੇ ਲਈ ਤੁਹਾਨੂੰ ਪਹਿਲਾਂ ਤੋਂ ਅਪਰੂਵਡ ਬਾਇਓਮੈਟ੍ਰਿਕ ਫਿੰਗਰਪ੍ਰਿੰਟ ਜਾਂ ਫਿਰ ਆਇਰਿਸ਼ ਸਕੈਨਿੰਗ ਡਿਵਾਈਸ ਦੀ ਲੋੜ ਪਵੇਗੀ।
ਸਬਮਿਸ਼ਨ ਦਾ ਪ੍ਰੋਸੈੱਸ
ਐਪ ਤੋਂ ਸਬਮਿਸ਼ਨ ਲਈ ਤੁਹਾਨੂੰ ਪਹਿਲਾਂ ਆਧਾਰ, ਮੋਬਾਈਲ ਨੰਬਰ ਦੇ ਨਾਲ ਪੈਨਸ਼ਨ ਖਾਤੇ ਅਤੇ ਖਾਤਾ ਧਾਰਕ ਦੀ ਡਿਟੇਲ ਪਾਉਣੀ ਹੋਵੇਗੀ। ਇਸ ਤੋਂ ਬਾਅਦ ਈਮੇਲ ਆਈ.ਡੀ ਅਤੇ ਮੋਬਾਈਲ ਨੰਬਰ ‘ਤੇ ਓਥੈਂਟੀਕੇਸ਼ਨ ਦੇ ਲਈ ਓ.ਟੀ.ਪੀ ਆਵੇਗਾ। ਓ.ਟੀ.ਪੀ. ਵੈਰੀਫਿਕੇਸ਼ਨ ਤੋਂ ਬਾਅਦ ਤੁਸੀਂ DLC (ਡਿਜੀਟਲ ਲਾਈਫ ਸਰਟੀਫਿਕੇਟ) ਜੇਨਰੇਟ ਕਰ ਸਕਦੇ ਹੋ।
ਹੁਣ ਤੁਹਾਨੂੰ ਪੈਨਸ਼ਨਰ ਦਾ ਆਧਾਰ ਨੰਬਰ, ਪੈਨਸ਼ਨ ਭੁਗਤਾਨ ਆਰਡਰ, ਬੈਂਕ ਖਾਤੇ ਦੀ ਡਿਟੇਲ ਅਤੇ ਮੋਬਾਈਲ ਨੰਬਰ ਦੇਣਾ ਹੋਵੇਗਾ। ਬਾਇਓਮੈਟ੍ਰਿਕ ਓਥੈਂਟੀਕੇਸ਼ਨ ਪੂਰਾ ਹੋਣ ਤੋਂ ਬਾਅਦ ਤੁਹਾਡੇ ਮੋਬਾਈਲ ਨੰਬਰ ‘ਤੇ ਇੱਕ ਮੈਸੇਜ ਭੇਜਿਆ ਜਾਵੇਗਾ ਜਿਸ ਵਿੱਚ ਤੁਹਾਡੇ ਜੀਵਨ ਪ੍ਰਮਾਣ ਸਰਟੀਫਿਕੇਟ ਦੀ ਆਈ.ਡੀ. ਹੋਵੇਗੀ। ਹੁਣ ਪੈਨਸ਼ਨ ਜਾਰੀ ਕਰਨ ਵਾਲੀ ਅਥਾਰਟੀ ਜ਼ਰੂਰਤ ਪੈਣ ‘ਤੇ ਤੁਹਾਡਾ ਡਿਜੀਟਲ ਲਾਈਫ ਸਰਟੀਫਿਕੇਟ ਜੀਵਨ ਪ੍ਰਮਾਣ ਵੈੱਬਸਾਈਟ ‘ਤੇ ਐਕਸੈੱਸ ਕਰ ਸਕਦੀ ਹੈ।

Add a Comment

Your email address will not be published. Required fields are marked *